ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੁਖਜੀਤ ਸਿੰਘ ਦੀ ਭਾਰਤੀ ਹਾਕੀ ਟੀਮ ਲਈ ਚੋਣ

07:21 AM Jun 28, 2024 IST

ਤਰਨ ਤਾਰਨ:

Advertisement

ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਜਵੰਦਪੁਰ ਦੇ ਸਾਧਾਰਨ ਪਰਿਵਾਰ ’ਚ ਜਨਮੇ ਸੁਖਜੀਤ ਸਿੰਘ ਸੁੱਖਾ ਦੀ ਭਾਰਤੀ ਹਾਕੀ ਟੀਮ ਵਿੱਚ ਚੋਣ ਹੋਣ ’ਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਭਾਰਤੀ ਹਾਕੀ ਟੀਮ ਵਿੱਚ ਚੋਣ ਨਾਲ ਸੁਖਜੀਤ ਸਿੰਘ ਲਈ ਜੁਲਾਈ 2024 ਨੂੰ ਫਰਾਂਸ (ਪੈਰਿਸ) ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ’ਚ ਭਾਗ ਲੈਣ ਦੇ ਦਰਵਾਜ਼ੇ ਖੁੱਲ੍ਹ ਗਏ ਹਨ। ਉਸ ਦੇ ਚਾਚਾ ਭੀਤਾ ਸਿੰਘ ਨੇ ਦੱਸਿਆ ਕਿ ਸੁਖਜੀਤ ਸਿੰਘ ਦੇ ਪਿਤਾ ਅਜੀਤ ਸਿੰਘ ਨੂੰ ਖੁਦ ਬਚਪਨ ਤੋਂ ਹੀ ਹਾਕੀ ਦਾ ਸ਼ੌਕ ਹੋਣ ਕਾਰਨ ਅਤੇ ਪੁਲੀਸ ਵਿੱਚ ਨੌਕਰੀ ਮਿਲਣ ਕਰਕੇ ਉਹ ਆਪਣੀ ਰਿਹਾਇਸ਼ ਪਿੰਡ ਤੋਂ ਜਲੰਧਰ ਲੈ ਗਏ| ਉਨ੍ਹਾਂ ਦਾ ਘਰ ਅਜੇ ਵੀ ਪਿੰਡ ਵਿੱਚ ਹੀ ਹੈ| ਸੁਖਜੀਤ ਬੰਗਲੁਰੂ ਵਿੱਚ ਲਗਾਏ ਗਏ ਕੈਂਪ ਵਿੱਚ ਭਾਗ ਲੈ ਰਿਹਾ ਹੈ। -ਪੱਤਰ ਪ੍ਰੇਰਕ

Advertisement
Advertisement
Advertisement