ਵਿਦਿਆਰਥਣ ਖੁਸ਼ਿਵੰਦਰ ਦੀ ਆਲ ਇੰਡੀਆ ਥਲ ਸੈਨਾ ਕੈਂਪ ਲਈ ਚੋਣ
10:00 AM Sep 05, 2024 IST
Advertisement
ਪੱਤਰ ਪ੍ਰੇਰਕ
ਮਾਨਸਾ, 4 ਸਤੰਬਰ
ਗੁਰੂ ਨਾਨਕ ਕਾਲਜ ਬੁਢਲਾਡਾ ਦੀ ਵਿਦਿਆਰਥਣ ਅੰਡਰ ਅਫ਼ਸਰ ਖੁਸ਼ਿਵੰਦਰ ਕੌਰ ਦੀ ਆਲ ਇੰਡੀਆ ਥਲ ਸੈਨਾ ਕੈਂਪ ਵਿੱਚ ਚੋਣ ਹੋਈ ਹੈ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਉਸ ਦੀ ਸ਼ਲਾਘਾ ਕੀਤੀ ਅਤੇ ਸਾਰੇ ਵਿਦਿਆਰਥੀਆਂ ਨੂੰ ਮਿਹਨਤ ਕਰਕੇ ਅਜਿਹੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਐੱਨਸੀਸੀ ਅਫ਼ਸਰ ਏਐੱਨਓ ਲੈਫ਼ਟੀਨੈਂਟ ਕੁਲਬੀਰ ਸਿੰਘ ਨੇ ਦੱਸਿਆ ਕਿ ਖੁਸ਼ਿਵੰਦਰ ਕੌਰ ਨੇ ਪਿਛਲੇ ਤਿੰਨ ਮਹੀਨਿਆਂ ਤੋਂ ਐੱਨਸੀਸੀ ਦੇ ਵੱਖ-ਵੱਖ ਕੈਂਪਾਂ ਵਿੱਚ ਭਾਗ ਲੈ ਕੇ ਸੰਸਥਾ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਇਹ ਕੈਂਪ 2 ਤੋਂ 12 ਸਤੰਬਰ ਡੀ.ਜੀ.ਐੱਨਸੀਸੀ ਦਿੱਲੀ ਕੈਂਟ ਵਿਖੇ ਚੱਲ ਰਿਹਾ ਹੈ ਜਿਸ ਵਿੱਚ ਪੂਰੇ ਦੇਸ਼ ਦੇ ਸਾਰੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 680 ਲੜਕੀਆਂ ਅਤੇ 847 ਲੜਕਿਆਂ ਸਮੇਤ 1547 ਕੈਡਿਟਸ ਭਾਗ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਖੁਸ਼ਿਵੰਦਰ ਕੌਰ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਡਾਇਰੈਕਟ ਰੇਡ ਤੋਂ 550 ਕੈਡਿਟਾਂ ਵਿੱਚੋਂ ਚੁਣੀ ਗਈ ਹੈ।
Advertisement
Advertisement
Advertisement