For the best experience, open
https://m.punjabitribuneonline.com
on your mobile browser.
Advertisement

ਜੀਜੀਐੱਸ ਬਾਕਸਿੰਗ ਕਲੱਬ ਦੀਆਂ ਖਿਡਾਰਨਾਂ ਦੀ ‘ਖੇਲੋ ਇੰਡੀਆ’ ਲਈ ਚੋਣ

07:41 AM Jul 20, 2024 IST
ਜੀਜੀਐੱਸ ਬਾਕਸਿੰਗ ਕਲੱਬ ਦੀਆਂ ਖਿਡਾਰਨਾਂ ਦੀ ‘ਖੇਲੋ ਇੰਡੀਆ’ ਲਈ ਚੋਣ
ਕੌਮੀ ਮੁਕਾਬਲੇ ਲਈ ਚੁਣੀਆਂ ਖਿਡਾਰਨਾਂ ਸਕੂਲ ਪ੍ਰਿੰਸੀਪਲ ਮੇਜਰ ਸਿੰਘ ਚਾਹਲ ਅਤੇ ਕੋਚ ਨਾਲ। -ਫੋਟੋ: ਪਸਨਾਵਾਲ
Advertisement

ਪੱਤਰ ਪ੍ਰੇਰਕ
ਧਾਰੀਵਾਲ, 19 ਜੁਲਾਈ
ਗੁਰੂ ਗੋਬਿੰਦ ਸਿੰਘ ਮਾਡਰਨ ਸਕੂਲ ਬਖਤਪੁਰ ਵਿੱਚ ਚੱਲ ਰਹੇ ਜੀਜੀਐੱਸ ਬਾਕਸਿੰਗ ਕਲੱਬ ਦੀਆਂ ਚਾਰ ਖਿਡਾਰਨਾਂ ਦੀ ਖੇਲੋ ਇੰਡੀਆ ਵਿਮੈਨ ਵੁਸ਼ੂ ਲੀਗ 2024-25 ਦੇ ਕੌਮੀ ਮੁਕਾਬਲਿਆਂ ਲਈ ਚੋਣ ਹੋਈ।
ਸਕੂਲ ਦੇ ਪ੍ਰਿੰਸੀਪਲ ਮੇਜਰ ਸਿੰਘ ਚਾਹਲ ਨੇ ਦੱਸਿਆ ਕਿ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ ਵਿੱਚ ਖੇਲੋ ਇੰਡੀਆ ਵਿਮੈਨ ਵੁਸ਼ੂ ਲੀਗ 2024-25 ਦੇ ਚਾਰ ਰੋਜ਼ਾ ਨਾਰਥ ਜ਼ੋਨ ਦੇ ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਵਰਗ ਦੇ ਹੋਏ ਮੁਕਾਬਲਿਆਂ ਵਿੱਚੋਂ ਸਕੂਲ ਦੀਆਂ ਚਾਰ ਖਿਡਾਰਨਾਂ ਨਮਨਪ੍ਰੀਤ ਕੌਰ, ਮਨਜੀਤ ਕੌਰ, ਲਵਪ੍ਰੀਤ ਕੌਰ ਅਤੇ ਗੁਰਪ੍ਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਖਿਡਾਰਨਾਂ ਨੇ ਸੁਪਰ 8 ਵਿੱਚ ਪਹੁੰਚ ਕੇ ਖੇਲੋ ਇੰਡੀਆ ਦੇ ਕੌਮੀ ਮੁਕਾਬਲੇ ਲਈ ਆਪਣਾ ਨਾਮ ਦਰਜ ਕਰਵਾ ਕੇ ਆਪਣੇ ਕਲੱਬ, ਕੋਚ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ।
ਪ੍ਰਿੰਸੀਪਲ ਮੇਜਰ ਸਿੰਘ ਚਾਹਲ ਅਤੇ ਕੋਚ ਨਵਤੇਜ ਸਿੰਘ ਨੇ ਦੱਸਿਆ ਕਿ ਇਨ੍ਹਾਂ ਖਿਡਾਰਨਾਂ ਦੇ ਨੈਸ਼ਨਲ ਮੁਕਾਬਲੇ ਆਉਣ ਵਾਲੇ ਦਿਨਾਂ ਵਿੱਚ ਗੋਆ ਵਿੱਚ ਹੋਣਗੇ। ਪ੍ਰਿੰਸੀਪਲ ਚਾਹਲ ਨੇ ਹੋਰ ਦੱਸਿਆ ਕਿ ਕਲੱਬ ਦੀ ਗਰਾਊਂਡ ਵਿੱਚ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਕੋਚ ਨਵਤੇਜ ਸਿੰਘ ਦੀ ਅਗਵਾਈ ਵਿੱਚ ਬੱਚਿਆਂ ਨੂੰ ਬਾਕਸਿੰਗ, ਕਿੱਕ ਬਾਕਸਿੰਗ, ਤਾਇਕਵਾਂਡੋ, ਥੰਗਤਾ ਅਤੇ ਗਤਕੇ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ ਜਿਸ ਵਿੱਚ ਕੋਈ ਵੀ ਚਾਹਵਾਨ ਖਿਡਾਰੀ ਟਰੇਨਿੰਗ ਪ੍ਰਾਪਤ ਕਰ ਸਕਦਾ ਹੈ।
ਇਸ ਮੌਕੇ ਸਕੂਲ ਦੇ ਡਾਇਰੈਕਟਰ ਮਹਿੰਦਰਪਾਲ ਸਿੰਘ ਕਲੇਰ, ਪ੍ਰਧਾਨ ਰਣਜੀਤ ਕੌਰ, ਪ੍ਰਿੰਸੀਪਲ ਮੇਜਰ ਸਿੰਘ ਚਾਹਲ ਅਤੇ ਸੁਖਮੀਤ ਕੌਰ ਨੇ ਇਨ੍ਹਾਂ ਖਿਡਾਰਨਾਂ ਅਤੇ ਕੋਚ ਨਵਤੇਜ ਸਿੰਘ ਨੂੰ ਮੁਬਾਰਕਬਾਦ ਦਿੱਤੀ।

Advertisement
Advertisement
Author Image

sanam grng

View all posts

Advertisement