For the best experience, open
https://m.punjabitribuneonline.com
on your mobile browser.
Advertisement

ਡੰਗੌਲੀ ਤੇ ਰਾਮਗੜ੍ਹ ਟੱਪਰੀਆਂ ਦੀ ਤਰਲ ਕੂੜਾ ਪ੍ਰਬੰਧਨ ਲਈ ਚੋਣ

06:19 AM Jul 02, 2024 IST
ਡੰਗੌਲੀ ਤੇ ਰਾਮਗੜ੍ਹ ਟੱਪਰੀਆਂ ਦੀ ਤਰਲ ਕੂੜਾ ਪ੍ਰਬੰਧਨ ਲਈ ਚੋਣ
ਪਿੰਡ ਡੰਗੌਲੀ ਵਿੱਚ ਜਗ੍ਹਾ ਦੇਖਦੀ ਹੋਈ ਅਧਿਕਾਰੀਆਂ ਦੀ ਟੀਮ।
Advertisement

ਜਗਮੋਹਨ ਸਿੰਘ
ਰੂਪਨਗਰ, 1 ਜੁਲਾਈ
ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਵੱਲੋਂ ਰੂਪਨਗਰ ਜ਼ਿਲ੍ਹੇ ਦੇ ਪਿੰਡਾਂ ਡੰਗੌਲੀ ਅਤੇ ਰਾਮਗੜ੍ਹ ਟੱਪਰੀਆਂ ਦੀ ਵਾਸ਼ ਸੰਸਥਾ ਦੇ ਸਹਿਯੋਗ ਨਾਲ ਤਰਲ ਕੂੜਾ ਪ੍ਰਬੰਧਨ ਲਈ ਚੋਣ ਕੀਤੀ ਗਈ ਹੈ। ਇਸ ਸਬੰਧੀ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਮੁੱਖ ਇੰਜਨੀਅਰ ਦੱਖਣ ਜਸਵਿੰਦਰ ਸਿੰਘ ਚਾਹਲ ਦੀ ਅਗਵਾਈ ਅਧੀਨ ਵਾਸ਼ ਸੰਸਥਾ ਦੇ ਨੁਮਾਇੰਦਿਆਂ ਤੋਂ ਇਲਾਵਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਰੂਪਨਗਰ ਅਤੇ ਪੰਚਾਇਤ ਵਿਭਾਗ ਰੂਪਨਗਰ ਦੇ ਅਧਿਕਾਰੀਆਂ ਦੀ ਟੀਮ ਵੱਲੋਂ ਜ਼ਿਲ੍ਹੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਉਪਰੰਤ ਡੰਗੌਲੀ ਅਤੇ ਰਾਮਗੜ੍ਹ ਟੱਪਰੀਆਂ ਪਿੰਡਾਂ ਦੀ ਤਰਲ ਕੂੜਾ ਪ੍ਰਬੰਧਨ ਵਜੋਂ ਪਾਇਲਟ ਪ੍ਰਾਜੈਕਟ ਲਈ ਚੋਣ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਅਧੀਨ ਚਲਾਈ ਜਾ ਰਹੀ ਸਕੀਮ ਅਧੀਨ ਵਾਸ਼ ਸੰਸਥਾ ਦੇ ਸਹਿਯੋਗ ਨਾਲ ਪਿੰਡਾਂ ਦੇ ਗੰਦੇ ਪਾਣੀ ਨੂੰ ਇਕੱਠਾ ਕਰ ਕੇ ਉਸ ਸਾਫ਼ ਕਰਨ ਉਪਰੰਤ ਖੇਤੀਬਾੜੀ ਲਈ ਜਾਂ ਹੋਰ ਕੰਮਾਂ ਲਈ ਵਰਤਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਦੇ ਲਗਪਗ 130 ਪਿੰਡਾਂ ਵਿੱਚ ਹਾਲਾਤ ਦੇਖੇ ਜਾ ਰਹੇ ਹਨ ਅਤੇ ਢੁੱਕਵੇਂ ਪਾਏ ਜਾਣ ਵਾਲੇ ਪਿੰਡਾਂ ਵਿੱਚ ਇਹ ਪ੍ਰਾਜੈਕਟ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਡੰਗੌਲੀ ਅਤੇ ਰਾਮਗੜ੍ਹ ਟੱਪਰੀਆਂ ਦੇ ਪਾਇਲਟ ਪ੍ਰਾਜੈਕਟ ਦਾ ਚਾਰ ਜੁਲਾਈ ਨੂੰ ਜਲ ਸ਼ਕਤੀ ਮੰਤਰਾਲੇ ਵੱਲੋਂ ਕੇਂਦਰੀ ਡਰਿੰਕਿੰਗ ਵਾਟਰ ਐਂਡ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਵਿਨੀ ਮਹਾਜਨ ਸਕੀਮ ਦੀ ਸ਼ੁਰੂਆਤ ਕਰਨ ਲਈ ਪੁੱਜਣਗੇ।
ਇਸ ਮੌਕੇ ਨਿਗਰਾਨ ਇੰਜਨੀਅਰ ਹਲਕਾ ਚੰਡੀਗੜ੍ਹ ਅਨਿਲ ਕੁਮਾਰ, ਕਾਰਜਕਾਰੀ ਇੰਜਨੀਅਰ-ਕਮ-ਜ਼ਿਲ੍ਹਾ ਸੈਨੀਟੇਸ਼ਨ ਅਫ਼ਸਰ ਮਾਈਕਲ, ਕਾਰਜਕਾਰੀ ਇੰਜਨੀਅਰ ਪੰਚਾਇਤੀ ਰਾਜ ਅਵਤਾਰ ਸਿੰਘ, ਬੀਡੀਪੀਓ ਸੁਖਦੀਪ ਸਿੰਘ ਗਰੇਵਾਲ ਆਦਿ ਵੀ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×