ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਲੇਰ ਸਕੂਲ ਦੇ ਖਿਡਾਰੀਆਂ ਦੀ ਪੰਜਾਬ ਟੀਮ ਲਈ ਚੋਣ

09:46 AM Dec 07, 2023 IST
ਖਿਡਾਰੀ ਸਾਗਰ ਈਸ਼ਵਰ ਤੇ ਹਰੀਸ਼ ਕੁਮਾਰ।

ਭਗਤਾ ਭਾਈ: ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦੇ ਦੋ ਕ੍ਰਿਕਟ ਖਿਡਾਰੀ ਹਰੀਸ਼ ਕੁਮਾਰ ਤੇ ਸਾਗਰ ਈਸ਼ਵਰ ਖੱਤਰੀ ਦੀ ਚੋਣ ਪੰਜਾਬ ਅੰਡਰ-16 ਵਿਜਯ ਮਰਚੈਂਟ ਟਰਾਫ਼ੀ ਖੇਡਣ ਲਈ ਹੋਈ ਹੈ। ਸਕੂਲ ਦੇ ਡਾਇਰੈਕਟਰ ਕੋਹਿਨੂਰ ਸਿੱਧੂ ਅਤੇ ਪ੍ਰਿੰਸੀਪਲ ਸ਼ਸ਼ੀ ਕਾਂਤ ਨੇ ਦੱਸਿਆ ਕਿ ਹੁਣ ਇਹ ਖਿਡਾਰੀ ਬੀਸੀਸੀਆਈ ਵੱਲੋਂ ਕਰਵਾਏ ਜਾ ਰਹੇ ਕ੍ਰਿਕਟ ਮੈਚ ਵਿੱਚ ਖੇਡਣਗੇ। ਇਸ ਤੋਂ ਇਲਾਵਾ ਤਿੰਨ ਹੋਰ ਕ੍ਰਿਕਟ ਖਿਡਾਰੀ ਸਾਗਰ, ਹਰੀਸ਼ ਅਤੇ ਰੌਬਿਨ ਬਾਵਾ ਐੱਸਜੀਐੱਫਆਈ ਲਈ ਚੁਣੇ ਗਏ ਹਨ। ਮਨਵੀਰ ਸਿੰਘ ਵਿਰਕ ਅਤੇ ਸ਼ੁਭਮ ਰਾਣਾ ਅੰਡਰ-19 ਦੀ ਕੂਚ ਬਿਹਾਰ ਟਰਾਫ਼ੀ ਖੇਡਣ ਲਈ ਕ੍ਰਿਕਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਕ੍ਰਿਕਟ ਖਿਡਾਰੀਆਂ ਦੀ ਚੋਣ ਹੋਣ ‘ਤੇ ਸਕੂਲ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਰਣਧੀਰ ਕੌਰ ਕਲੇਰ, ਡਾਇਰੈਕਟਰ ਕੋਹਿਨੂਰ ਸਿੱਧੂ ਤੇ ਪ੍ਰਿੰਸੀਪਲ ਸ਼ਸ਼ੀ ਕਾਂਤ ਨੇ ਖੁਸ਼ੀ ਪ੍ਰਗਟ ਕਰਦਿਆਂ ਸਕੂਲ ਦੇ ਕ੍ਰਿਕਟ ਕੋਚ ਲਖਵਿੰਦਰ ਸਿੰਘ ਬਰਾੜ ਤੇ ਕ੍ਰਿਕਟ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ। -ਪੱਤਰ ਪ੍ਰੇਰਕ

Advertisement

Advertisement
Advertisement