ਚੰਡੀਗੜ੍ਹ ਦੀ ਅਧਿਆਪਕਾ ਦੀ ਅਮਰੀਕੀ ਐਕਸਚੇਂਜ ਪ੍ਰੋਗਰਾਮ ਲਈ ਚੋਣ
06:10 AM Jun 07, 2024 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਜੂਨ
ਇੱਥੋਂ ਦੇ ਸੈਕਟਰ-20 ਵਿੱਚ ਸਥਿਤ ਸਰਕਾਰੀ ਮਾਡਲ ਸਕੂਲ ਦੇ ਅਧਿਆਪਕਾ ਜਯੋਤਸਨਾ ਦੀ ਅਮਰੀਕੀ ਸਰਕਾਰ ਵੱਲੋਂ ਕੈਲੇਫੋਰਨੀਆਂ ਵਿੱਚ ਕਰਵਾਏ ਜਾਣ ਵਾਲੇ ਐਕਸਚੇਂਜ ਪ੍ਰੋਗਰਾਮ ਲਈ ਚੋਣ ਹੋ ਗਈ ਹੈ। ਉਹ 6 ਜੁਲਾਈ 2024 ਤੱਕ ਯੂਐੱਸਏ ਵਿੱਚ ਵੱਖ-ਵੱਖ ਥਾਵਾਂ ਦਾ ਦੌਰਾ ਕਰਨਗੇ ਅਤੇ ਅਮਰੀਕੀ ਸੰਸਥਵਾਂ ਦੇ ਇਤਿਹਾਸ ਤੇ ਵਿਕਾਸ ਬਾਰੇ ਜਾਣਕਾਰੀ ਹਾਸਲ ਕਰਨਗੇ। ਇਸ ਐਕਸਚੇਂਜ ਪ੍ਰੋਗਰਾਮ ਲਈ ਦੁਨੀਆਂ ਦੇ 19 ਕੌਮਾਂਤਰੀ ਅਧਿਆਪਕਾਂ ਦੀ ਚੋਣ ਕੀਤੀ ਗਈ ਹੈ। ਇਸ ਬਾਰੇ ਜਯੋਤਸਨਾ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਵਿੱਚ ਸਕੂਲੀ ਸਿੱਖਿਆ ਵਿੱਚ ਵਧੇਰੇ ਬਦਲਾਅ ਹੋਏ ਹਨ, ਜਿਸ ਕਰ ਕੇ ਅਧਿਆਪਕਾਂ ਦੇ ਪੜ੍ਹਾਉਣ ਦਾ ਢੰਗ ਵੀ ਬਦਲ ਗਿਆ ਹੈ।
Advertisement
Advertisement
Advertisement