ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੌਮੀ ਜੂਨੀਅਰ ਹਾਕੀ ਕੈਂਪ ਲਈ 40 ਖਿਡਾਰੀਆਂ ਦੀ ਚੋਣ

08:41 AM Jun 16, 2024 IST

ਬੰਗਲੂਰੂ, 15 ਜੂਨ
ਹਾਕੀ ਇੰਡੀਆ ਨੇ ਇੱਥੇ ਭਾਰਤੀ ਖੇਡ ਅਥਾਰਟੀ (ਸਾਈ) ਸੈਂਟਰ ’ਚ 16 ਜੂਨ ਤੋਂ ਸ਼ੁਰੂ ਹੋਣ ਵਾਲੇ ਪੁਰਸ਼ਾਂ ਦੇ 63 ਰੋਜ਼ਾ ਕੌਮੀ ਜੂਨੀਅਰ ਹਾਕੀ ਕੋਚਿੰਗ ਕੈਂਪ ਲਈ ਅੱਜ 40 ਖਿਡਾਰੀਆਂ ਦੇ ਸੰਭਾਵੀ ਕੋਰ ਗਰੁੱਪ ਦਾ ਐਲਾਨ ਕੀਤਾ ਹੈ।
ਇਹ ਕੈਂਪ ਭਾਰਤੀ ਜੂਨੀਅਰ ਹਾਕੀ ਟੀਮ ਦੇ ਪਿਛਲੇ ਮਹੀਨੇ ਯੂਰੋਪ ਦੇ ਦੌਰੇ ਦੌਰਾਨ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਲਾਇਆ ਜਾ ਰਿਹਾ ਹੈ। ਦੌਰੇ ਦੌਰਾਨ ਭਾਰਤੀ ਟੀਮ ਨੇ ਬੈਲਜੀਅਮ, ਜਰਮਨੀ ਤੇ ਨੈਦਰਲੈਂਡਜ਼ ਦੇ ਖ਼ਿਲਾਫ਼ ਮੈਚ ਖੇਡੇ ਸਨ।
ਭਲਕੇ ਐਤਵਾਰ ਤੋਂ ਲੈ ਕੇ 18 ਅਗਸਤ ਤੱਕ ਚੱਲਣ ਵਾਲੇ ਇਸ ਕੈਂਪ ਦੀ ਨਿਗਰਾਨੀ ਕੋਚ ਜਨਾਰਦਨ ਸੀ.ਬੀ. ਅਤੇ ਹਾਕੀ ਇੰਡੀਆ ਦੇ ਹਾਈ ਪ੍ਰਫਾਰਮੈਂਸ ਡਾਇਰੈਕਟਰ ਹਰਮਨ ਕਰੂਇਸ ਕਰਨਗੇ। ਕੈਂਪ ਲਈ ਚੁਣੇ ਖਿਡਾਰੀਆਂ ਵਿੱਚ ਪ੍ਰਿੰਸ ਦੀਪ ਸਿੰਘ, ਬਿਕਰਮਜੀਤ ਸਿੰਘ, ਅਸ਼ਵਨੀ ਯਾਦਵ, ਆਦਰਸ਼ ਜੀ. ਅਲੀ ਖ਼ਾਨ (ਸਾਰੇ ਗੋਲਕੀਪਰ), ਸ਼ਾਰਦਾ ਨੰਦ ਤਿਵਾੜੀ, ਸੁਖਵਿੰਦਰ, ਆਮਿਰ ਅਲੀ, ਰੋਹਿਤ, ਯੋਗੇਂਬਰ ਰਾਵਤ, ਮਨੋਜ ਯਾਦਵ, ਅਨਮੋਲ ਏਕਾ, ਪ੍ਰਸ਼ਾਂਤ ਬਾਰਲਾ, ਅਕਾਸ਼ ਸੋਰੇਂਗ, ਸੁੰਦਰਮ ਰਜਾਵਤ, ਆਨੰਦ ਵਾਈ. ਤਾਲੇਮ ਪ੍ਰਿਯੋ ਬਾਰਟਾ (ਸਾਰੇ ਡਿਫੈਂਡਰ), ਅੰਕਿਤ ਪਾਲ, ਰੋਮਨ ਕੁਜੂਰ, ਟੀ.ਆਈ. ਲੁਵਾਂਗ, ਮੁਕੇਸ਼ ਟੋਪੋ, ਟੀ.ਕੇ ਸਿੰਘ, ਰਿਤਿਕ ਕੁਜੂਰ, ਅੰਕੁਸ਼, ਜੀਤਪਾਲ, ਚੰਦਨ ਯਾਦਵ, ਮਨਮੀਤ ਸਿੰਘ, ਵਚਨ ਐੱਚ.ਏ., ਗੋਵਿੰਦ ਨਾਗ, ਬਿਪਿਨ ਬਿਲਵਾਰਾ ਰਵੀ (ਸਾਰੇ ਮਿਡਫੀਲਡਰ) ਤੋਂ ਇਲਾਵਾ ਮੋਹਿਤ ਕਰਮਾ, ਸੌਰਭ ਆਨੰਦ ਕੁਸ਼ਵਾਹਾ, ਅਰੀਜੀਤ ਸਿੰਘ ਹੁੰਦਲ, ਗੁਰਜੋਤ ਸਿੰਘ, ਪ੍ਰਭਦੀਪ ਸਿੰਘ, ਦਿਲਰਾਜ ਸਿੰਘ, ਅਰਸ਼ਦੀਪ ਸਿੰਘ, ਗੁਰਸੇਵਕ ਸਿੰਘ, ਮੁਹੰਮਦ ਕੋਨੈਨ ਦਾਦ ਤੇ ਮੁਹੰਮਦ ਜ਼ਾਏਦ ਖ਼ਾਨ (ਸਾਰੇ ਫਾਰਵਰਡ) ਸ਼ਾਮਲ ਹਨ। -ਪੀਟੀਆਈ

Advertisement

Advertisement
Advertisement