For the best experience, open
https://m.punjabitribuneonline.com
on your mobile browser.
Advertisement

ਕੈਂਬਰਿਜ ਸਕੂਲ ਦੇ 13 ਵਿਦਿਆਰਥੀਆਂ ਦੀ ਸੂਬਾਈ ਮੁਕਾਬਲਿਆਂ ਲਈ ਚੋਣ

09:58 AM Oct 06, 2024 IST
ਕੈਂਬਰਿਜ ਸਕੂਲ ਦੇ 13 ਵਿਦਿਆਰਥੀਆਂ ਦੀ ਸੂਬਾਈ ਮੁਕਾਬਲਿਆਂ ਲਈ ਚੋਣ
ਫਗਵਾੜਾ ਚੁਣੇ ਗਏ ਵਿਦਿਆਰਥੀ ਸਕੂਲ ਪ੍ਰਿੰਸੀਪਲ ਜ਼ੋਰਾਵਰ ਸਿੰਘ ਨਾਲ। -ਫੋਟੋ: ਚਾਨਾ
Advertisement

ਫਗਵਾੜਾ: ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਸ਼ੂਟਿੰਗ ਟੀਮ ਦੇ 13 ਖਿਡਾਰੀਆਂ ਦੀ ਰਾਜ ਪੱਧਰੀ ਮੁਕਾਬਲਿਆਂ ਲਈ ਚੋਣ ਹੋਈ ਹੈ। ਪ੍ਰਿੰਸੀਪਲ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਪੰਜਾਬ ਸਕੂਲ ਖੇਡਾਂ ਜੋ ਆਰਮੀ ਪਬਲਿਕ ਸਕੂਲ ਬਿਆਸ ਵਿੱਚ ਹੋਈਆਂ ਸਨ, ਉਸ ’ਚ ਸਕੂਲ ਦੇ 13 ਵਿਦਿਆਰਥੀਆਂ ਨੇ ਹਿੱਸਾ ਲੈ ਕੇ ਸ਼ਾਨਦਾਰ ਪ੍ਰਾਪਤੀ ਕੀਤੀ ਸੀ। ਇਸ ’ਤੇ ਉਨ੍ਹਾਂ ਦੀ ਪੰਜਾਬ ਪੱਧਰ ਲਈ ਚੋਣ ਹੋਈ ਹੈ। ਉਨ੍ਹਾਂ ਦੱਸਿਆ ਕਿ ਟੀਮ ’ਚ ਪਰਨੀਤ ਕੌਰ, ਏਕਮਵੀਰ ਸਿੰਘ, ਹਰਮਨ ਸਿੰਘ, ਨਿਲਾਕਸ਼ੀ ਮੋਲੜੀ, ਹਰਜਪਜੀ, ਜਿਨੀ, ਜਸ਼ਨ , ਕਰਨਵੀਰ ਸਿੰਘ, ਯੁਵਰਾਜ ਸਿੰਘ, ਹਰਵੀਰ ਸਿੰਘ, ਮਨਵੀਰ ਸਿੰਘ, ਪਲਕ ਸਾਹਨੀ, ਨਮਨ ਸਿੰਘ ਜਗਦੇਵ ਸ਼ਾਮਿਲ ਹਨ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਇਸ ਸਫ਼ਲਤਾ ਲਈ ਵਧਾਈ ਦਿੱਤੀ ਤੇ ਹੋਰ ਮਿਹਨਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement