For the best experience, open
https://m.punjabitribuneonline.com
on your mobile browser.
Advertisement

ਪੈਨੇਸੀਆ ਬਾਇਓਟੈਕ ਵੱਲੋਂ ਜੀਐੱਨਡੀਯੂ ਦੇ 10 ਵਿਦਿਆਰਥੀਆਂ ਦੀ ਚੋਣ

10:49 AM Aug 11, 2024 IST
ਪੈਨੇਸੀਆ ਬਾਇਓਟੈਕ ਵੱਲੋਂ ਜੀਐੱਨਡੀਯੂ ਦੇ 10 ਵਿਦਿਆਰਥੀਆਂ ਦੀ ਚੋਣ
Advertisement

ਪੱਤਰ ਪ੍ਰੇਰਕ
ਅੰਮ੍ਰਿਤਸਰ, 10 ਅਗਸਤ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਲੇਸਮੈਂਟ ਐਂਡ ਕਰੀਅਰ ਇਨਹਾਂਸਮੈਂਟ ਡਾਇਰੈਕਟੋਰੇਟ ਵੱਲੋਂ ਵੀਸੀ ਡਾ. ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਪੈਨੇਸੀਆ ਬਾਇਓਟੈਕ ਕੰਪਨੀ ਵੱਲੋਂ ਐੱਮ.ਐੱਸਸੀ ਕੈਮਿਸਟਰੀ, ਐੱਮ.ਐੱਸਸੀ ਬਾਇਓਟੈਕਨਾਲੋਜੀ, ਐੱਮ.ਐੱਸਸੀ ਮਾਈਕਰੋਬਾਇਓਲੋਜੀ, ਐੱਮ.ਫਾਰਮਾ ਅਤੇ ਬੀ.ਫਾਰਮਾ ਦੇ ਬੈਚ ਦੇ ਵਿਦਿਆਰਥੀਆਂ ਲਈ ਕੈਂਪਸ ਪਲੇਸਮੈਂਟ ਡਰਾਈਵ ਚਲਾਈ ਗਈ। ਕੰਪਨੀ ਵੱਲੋਂ ਇਨ੍ਹਾਂ ਕੋਰਸਾਂ ਵਿੱਚੋਂ 10 ਵਿਦਆਰਥੀਆਂ ਦੀ ਚੋਣ ਕੀਤੀ ਗਈ, ਜਿਨ੍ਹਾਂ ਵਿੱਚ 3 ਐੱਮ.ਐੱਸਸੀ ਮਾਈਕਰੋਬਾਇਓਲੋਜੀ ਦੇ, 2-2 ਐੱਮ.ਐੱਸਸੀ ਕੈਮਿਸਟਰੀ, ਐੱਮ.ਐੱਸਸੀ ਬਾਇਓਟੈਕਨਾਲੋਜੀ ਅਤੇ ਐੱਮ.ਫਾਰਮਾ ਅਤੇ 1 ਵਿਦਿਆਰਥੀ ਬੀ.ਫਾਰਮਾ ਦੇ ਹਨ। ਡਾਇਰੈਕਟਰ ਡਾ. ਚੋਪੜਾ ਨੇ ਦੱਸਿਆ ਕਿ ਇਹ ਵਿਦਿਆਰਥੀ ਕੋਰਸ ਪਾਸ ਕਰਨ ਤੋਂ ਬਾਅਦ ਆਪਣੀ ਨੌਕਰੀ ਜੁਆਇਨ ਕਰਨਗੇ। ਇਹ ਇੱਕ ਗਲੋਬਲ ਜੈਨਰਿਕ ਅਤੇ ਸਪੈਸ਼ਲਿਟੀ ਫਾਰਮਾਸਿਊਟੀਕਲ ਤੇ ਵੈਕਸੀਨ ਨਿਰਮਾਤਾ ਹੈ, ਜਿਸ ਕੋਲ ਬੱਦੀ ਵਿੱਚ ਯੂ.ਐੱਸ.ਐੱਫ.ਡੀ.ਏ. ਵੱਲੋਂ ਪ੍ਰਵਾਨਿਤ ਫਾਰਮਾਸਿਊਟੀਕਲ ਨਿਰਮਾਣ ਸਹੂਲਤ ਅਤੇ ਲਾਲੜੂ ਅਤੇ ਬੱਦੀ ਵਿੱਚ ਵੈਕਸੀਨ ਉਤਪਾਦਨ ਲਈ ਡਬਲਯੂ ਐੱਚਓ ਦੀਆਂ ਪ੍ਰੀ-ਕੁਆਲੀਫਾਈਡ ਸਹੂਲਤਾਂ ਹਨ। ਵਾਈਸ ਚਾਂਸਲਰ ਡਾ. ਸੰਧੂ ਨੇ ਪੈਨੇਸੀਆ ਬਾਇਓਟੈਕ ਵਿੱਚ ਚੋਣ ਲਈ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ ਹ। ਡੀਨ ਅਕਾਦਮਿਕ ਮਾਮਲੇ ਡਾ. ਪਲਵਿੰਦਰ ਸਿੰਘ ਅਤੇ ਰਜਿਸਟਰਾਰ ਡਾ. ਕੇ. ਐੱਸ. ਕਾਹਲੋਂ ਨੇ ਵੀ ਵਿਦਿਆਰਥੀਆਂ ਨੂੰ ਇਸ ਵੱਡੀ ਸਫ਼ਲਤਾ ਲਈ ਵਧਾਈ ਦਿੱਤੀ।

Advertisement

Advertisement
Author Image

Advertisement
Advertisement
×