ਦੋ ਨੌਜਵਾਨਾਂ ਦੀ ਕ੍ਰਿਕਟ ਲੀਗ ਲਈ ਚੋਣ
07:51 AM Jul 06, 2024 IST
Advertisement
ਫਿਲੌਰ:
Advertisement
ਪਿੰਡ ਅੱਟੀ ਦੇ ਦੋ ਨੌਜਵਾਨ ਸੰਤਾ ਸਿੰਘ ਤੇ ਪ੍ਰੇਮ ਸਿੰਘ ਅੰਡਰ-16 ਨੈਸ਼ਨਲ ਕ੍ਰਿਕਟ ਲੀਗ ਲਈ ਚੁਣੇ ਗਏ ਹਨ। ਸੰਤਾ ਸਿੰਘ ਦੇ ਪਿਤਾ ਅਜਾਇਬ ਸਿੰਘ ਬੱਗੀ 1984-85 ਤੋਂ ਹੀ ਖੇਡਾਂ ਨਾਲ ਜੁੜੇ ਹੋਏ ਹਨ। ਬੱਗੀ ਦਾ ਚਚੇਰਾ ਭਰਾ ਪਰਮਜੀਤ ਸਿੰਘ ਵੀ ਲਗਾਤਾਰ ਕ੍ਰਿਕਟ ਨਾਲ ਜੁੜਿਆ ਰਿਹਾ ਹੈ। ਇਸ ਦਾ ਹੀ ਸਿੱਟਾ ਨਿਕਲਿਆ ਕਿ ਪਰਮਜੀਤ ਦਾ ਪੁੱਤਰ ਪ੍ਰੇਮ ਸਿੰਘ ਵੀ ਅੰਡਰ 16 ਲਈ ਚੁਣਿਆ ਗਿਆ। ਅਜਾਇਬ ਸਿੰਘ ਬੱਗੀ ਨੇ ਦੱਸਿਆ ਕਿ ਪਿੰਡ ’ਚ ਗਰਾਊਂਡ ਨਾ ਹੋਣ ਕਾਰਨ ਉਨ੍ਹਾਂ ਆਪਣੇ ਵਪਾਰਕ ਅਦਾਰੇ ਦੇ ਅੰਦਰ ਬਣੀ ਛੱਤ ਹੇਠ ਹੀ ਬੱਚਿਆਂ ਨੂੰ ਨੈੱਟ ਪ੍ਰੈਕਟਿਸ ਆਰੰਭ ਕਰਵਾ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਹਾਲ ਹੀ ’ਚ ਸੀਟੀ ਇੰਸਟੀਚਿਊਟ ਜਲੰਧਰ ’ਚ 21 ਜੂਨ ਨੂੰ ਸਮਾਪਤ ਹੋਏ ਨੈਸ਼ਨਲ ਕ੍ਰਿਕਟ ਲੀਗ ਦੇ ਮੁਕਾਬਲਿਆਂ ’ਚ ਇਹ ਦੋਨੋਂ ਬੱਚੇ ਚੁਣੇ ਗਏ ਹਨ ਅਤੇ ਇਹ ਹੁਣ ਕੈਂਪਾਂ ’ਚ ਜਾ ਕੇ ਸਿਖਲਾਈ ਪ੍ਰਾਪਤ ਕਰਨਗੇ। -ਪੱਤਰ ਪ੍ਰੇਰਕ
Advertisement
Advertisement