ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਸਈਐੱਲ ਫੈਕਟਰੀ ਬੰਦ: ਮੁਲਾਜ਼ਮਾਂ ਨੇ ਅਧਿਕਾਰੀ ਅੰਦਰ ਡੱਕੇ

08:54 AM Aug 18, 2023 IST
ਫੈਕਟਰੀ ਦੇ ਗੇਟ ’ਤੇ ਧਰਨੇ ਦੇ ਰਹੇ ਮੁਲਾਜ਼ਮ।

ਇਕਬਾਲ ਸਿੰਘ ਸ਼ਾਂਤ
ਲੰਬੀ, 17 ਅਗਸਤ
ਲੰਬੀ ਹਲਕੇ ਦਾ ਇਕਲੌਤਾ ਸੈਂਕੜੇ ਕਰੋੜੀ ਪ੍ਰਾਜੈਕਟ ਐੱਸਈਐਲ ਟੈਕਸਟਾਈਲਜ਼ ਮਿਲਜ਼, ਪੰਜਾਵਾ (ਧਾਗਾ ਫੈਕਟਰੀ) ‘ਆਰਥਿਕ ਗ੍ਰਹਿਣ’ ਦਾ ਸ਼ਿਕਾਰ ਹੋ ਗਈ। ਫੈਕਟਰੀ ਦੇ ਬਾਹਰ ਬੋਰਡ ਆਫ਼ ਇੰਡੀਆ ਦੇ ਰੈਗੂਲੇਸ਼ਨ, 2016 ਦੇ ਨਿਯਮ-6 ਦੇ ਤਹਿਤ ਜਨਤਕ ਨੋਟਿਸ ਚਿਪਕਾ ਦਿੱਤਾ ਗਿਆ ਹੈ। ਫੈਕਟਰੀ ਦੀ ਮੈਨੈਜਮੈਂਟ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐਨਸੀਐਲਟੀ) ਦੇ ਅਧੀਨ ਆ ਗਈ ਹੈ। ਬੀਤੇ ਕੱਲ੍ਹ ਪਾਵਰਕੌਮ ਵੱਲੋਂ ਫੈਕਟਰੀ ਦਾ 1.07 ਕਰੋੜ ਰੁਪਏ ਦਾ ਬਿੱਲ ਬਕਾਇਆ ਹੋਣ ਕਰਕੇ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ। ਇਸ ਕਾਰਨ ਫੈਕਟਰੀ ਦੇ ਕਰੀਬ ਢਾਈ ਸੌ ਮੁਲਾਜ਼ਮਾਂ ਨੇ ਪਿਛਲੇ 45 ਦਿਨਾਂ ਤੋਂ ਬਕਾਇਆ ਤਨਖ਼ਾਹ ਲਈ ਫੈਕਟਰੀ ਦੇ ਬੂਹੇ ’ਤੇ ਧਰਨਾ ਲਗਾ ਦਿੱਤਾ। ਧਰਨਾਕਾਰੀਆਂ ਨੇ ਫੈਕਟਰੀ ਦੇ ਕਮਰਸ਼ੀਅਲ ਹੈੱਡ ਹਰਸ਼ਪ੍ਰੀਤ ਸਿੰਘ ਤੇ ਇੰਜਨੀਅਰਿੰਗ ਹੈੱਡ ਰਾਹੁਲ ਮਹਾਜਨ ਨੂੰ ਫੈਕਟਰੀ ਤੋਂ ਬਾਹਰ ਨਾ ਜਾਣ ਦਿੱਤਾ। ਇਹ ਦੋਵੇਂ ਅਧਿਕਾਰੀ ਫੈਕਟਰੀ ਦੇ ਡਿਪਟੀ ਜਨਰਲ ਮੈਨੇਜਰ ਜਤਿੰਦਰ ਪਟੇਲ ਤੇ ਲੇਬਰ ਅਫ਼ਸਰ ਨਿਵਾਸ ਆਦਿ ਫੈਕਟਰੀ ਦੇ ਗੈਸਟ ਹਾਊਸ ’ਤੇ ਰੁਕੇ ਹੋਏ ਹਨ। ਫੈਕਟਰੀ ਅਫ਼ਸਰਾਂ ਨੇ ਕਿਰਾਏ ’ਤੇ ਜਰਨੇਟਰ ਲਿਆ ਕੇ ਵਸੋਂ ਲਈ ਹਵਾ-ਬੱਤੀ ਚਾਲੂ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਧਾਗਾ ਫੈਕਟਰੀ ਅਕਾਲੀ-ਭਾਜਪਾ ਸਰਕਾਰ ਸਮੇਂ 2011-12 ਵਿੱਚ ਸਥਾਪਿਤ ਹੋਈ ਸੀ। ਧਰਨਾਕਾਰੀ ਮੁਲਾਜ਼ਮਾਂ ਅਮਰਕਾਂਤ ਤਿਵਾੜੀ, ਕੁਲਦੀਪ ਸਹਿਣਾਖੇੜਾ, ਗੁਰਮੀਤ ਰਾਮ ਲਾਲਬਾਈ, ਕਿਸ਼ੋਰ ਪਾਸਵਾਨ ਬਿਹਾਰ, ਹਰਪ੍ਰੀਤ ਸਿੰਘ ਚੰਨੂ, ਖੁਸ਼ਪ੍ਰੀਤ ਕੌਰ ਚੰਨੂ, ਜਸਪ੍ਰੀਤ ਕੌਰ, ਸਿਮਰਨ ਚਕੜਾ ਅਤ ਗੀਤਾ ਗੱਗੜ ਨੇ ਦੱਸਿਆ ਕਿ ਫੈਕਟਰੀ ਵਿੱਚ 238 ਮੁਲਾਜ਼ਮ 10-12 ਹਜ਼ਾਰ ਰੁਪਏ ਤਨਖ਼ਾਹ ’ਤੇ ਨੌਕਰੀ ਕਰਦੇ ਹਨ।
ਬੀਤੇ ਕੱਲ੍ਹ ਅਚਨਚੇਤ ਬਿਜਲੀ ਦਾ ਕੁਨੈੈਕਸ਼ਨ ਕੱਟ ਦਿੱਤਾ ਗਿਆ। ਇਸ ਤੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਬੈਂਕ ਦੇਣਦਾਰੀਆਂ ਕਰਕੇ ਫੈਕਟਰੀ ਬੰਦ ਹੋ ਗਈ ਹੈ। ਉਨ੍ਹਾਂ ਦੀ ਜੁਲਾਈ ਅਤੇ ਅਗਸਤ ਦੇ 15 ਦਿਨ ਦੀ ਤਨਖ਼ਾਹ ਬਕਾਇਆ ਹੈ।
ਫੈਕਟਰੀ ਦੇ ਡਿਪਟੀ ਜਨਰਲ ਮੈਨੈਜਰ ਜਤਿੰਦਰ ਪਟੇਲ ਨੇ ਕਿਹਾ ਕਿ ਆਰਥਿਕ ਕਾਰਨਾਂ ਕਰਕੇ ਫੈਕਟਰੀ ਦਾ ਪ੍ਰਬੰਧ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਦੇ ਅਧੀਨ ਆ ਗਿਆ ਹੈ। ਅਗਾਮੀ ਪ੍ਰਬੰੰਧ ਐਨਸੀਐਲਟੀ ਵੱਲੋਂ ਤਾਇਨਾਤ ਅੰਤਰਿਮ ਰੇਜੋਲਿਊਸ਼ਨ ਪ੍ਰੋਫੈਸ਼ਨਲ ਵੱਲੋਂ ਚਲਾਏ ਜਾਣੇ ਹਨ।
ਉਨ੍ਹਾਂ ਉਮੀਦ ਪ੍ਰਗਟਾਈ ਕਿ ਛੇਤੀ ਐਨਸੀਐਲਟੀ ਦੇ ਅਧੀਨ ਕਾਰਜਸ਼ੀਲ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਸਾਰੇ ਅਧਿਕਾਰੀ ਵੀ ਮੁੱਖ ਗੇਟ ’ਤੇ ਧਰਨੇ ਉੱਪਰ ਬੈਠੇ ਮੁਲਾਜ਼ਮਾਂ ਵਾਲੀ ਸਥਿਤੀ ’ਚ ਹਨ। ਫ਼ਰਕ ਸਿਰਫ਼ ਇੰਨਾ ਹੈ ਕਿ ਉਹ ਗੈਸਟ ਹਾਊਸ ’ਚ ਬੈਠੇ ਹਨ ਅਤੇ ਮੁਲਾਜਮ ਗੇਟ ’ਤੇ। ਕਮਰਸ਼ੀਅਲ ਹੈੱਡ ਹਰਸ਼ਪ੍ਰੀਤ ਸਿੰਘ ਤੇ ਰਾਹੁਲ ਮਹਾਜਨ ਨੇ ਕਿਹਾ ਕਿ ਉਹ ਫ਼ਰਾਰ ਨਹੀਂ, ਬਲਕਿ ਰੋਜ਼ਾਨਾ ਵਾਂਗ ਬਠਿੰਡਾ ਵਿੱਚ ਆਪਣੀ ਰਿਹਾਇਸ਼ ’ਤੇ ਜਾ ਰਹੇ ਸਨ।

Advertisement

Advertisement