ਸੇਖਵਾਂ ਨੇ ਚੋਣਾਂ ਲਈ ਪਾਰਟੀ ਦਾ ਮੋਰਚਾ ਸੰਭਾਲਿਆ
09:01 AM Dec 14, 2024 IST
‘ਆਪ’ ਦੇ ਸੂਬਾਈ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ ਅਤੇ ਉਮੀਦਵਾਰ ਜਤਿੰਦਰ ਸ਼ੰਟੀ ਚੋਣ ਪ੍ਰਚਾਰ ਕਰਦੇ ਹੋਏ।-ਫੋਟੋ: ਸੱਖੋਵਾਲੀਆ
ਨਿੱਜੀ ਪੱਤਰ ਪ੍ਰੇਰਕ
ਬਟਾਲਾ, 13 ਦਸੰਬਰ
ਆਮ ਆਦਮੀ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਦਿੱਲੀ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਦਿੱਲੀ ਵਿੱਚ ‘ਆਪ’ ਦਾ ਮੋਰਚਾ ਸੰਭਾਲ ਲਿਆ ਹੈ। ਉਹ ਸਮਾਜ ਸੇਵੀ ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ ਨੂੰ ‘ਆਪ’ ਵਿੱਚ ਸ਼ਾਮਲ ਕਰਵਾਉਣ ਦੇ ਜਿੱਥੇ ਮੁੱਖ ਸੂਤਰਧਾਰ ਬਣੇ, ਉੱਥੇ ਉਨ੍ਹਾਂ ਪਾਰਟੀ ਹਾਈਕਮਾਨ ਦੇ ਹੁਕਮਾਂ ਅਨੁਸਾਰ ਹਲਕਾ ਸ਼ਾਹਦਰਾ ਤੋਂ ਪਾਰਟੀ ਉਮੀਦਵਾਰ ਜਤਿੰਦਰ ਸਿੰਘ ਸ਼ੰਟੀ ਨੂੰ ਜਿਤਾਉਣ ਲਈ ਮੁਹਿੰਮ ਵਿੱਢ ਦਿੱਤੀ ਹੈ। ਚੇਅਰਮੈਨ ਸੇਖਵਾਂ ਵੱਲੋਂ ਸ਼ਾਹਦਰਾ ਵਿੱਚ ਜਾ ਕੇ ਵੋਟਰਾਂ ਨੂੰ ਪਾਰਟੀ ਉਮੀਦਵਾਰ ਸ੍ਰੀ ਸ਼ੰਟੀ ਨੂੰ ਜਿਤਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਚੇਅਰਮੈਨ ਸੇਖਵਾਂ ਨੇ ਦੱਸਿਆ ਕਿ ‘ਆਪ’ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ, ਸੰਦੀਪ ਪਾਠਕ, ਮੁਨੀਸ਼ ਸਿਸੋਦੀਆ ਤੇ ਰਾਘਵ ਚੱਢਾ ਦੀ ਅਗਵਾਈ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।
Advertisement
Advertisement