For the best experience, open
https://m.punjabitribuneonline.com
on your mobile browser.
Advertisement

ਨਵੇਂ ਸਿਰਿਓਂ ਝੋਨਾ ਲਾਉਣ ਲਈ ਪੀੜਤ ਕਿਸਾਨਾਂ ਨੂੰ ਬੀਜ ਵੰਡਿਆ

07:44 AM Jul 19, 2023 IST
ਨਵੇਂ ਸਿਰਿਓਂ ਝੋਨਾ ਲਾਉਣ ਲਈ ਪੀੜਤ ਕਿਸਾਨਾਂ ਨੂੰ ਬੀਜ ਵੰਡਿਆ
ਭਗਤਾ ਭਾਈ ਵਿੱਚ ਯੂਨੀਅਨ ਦੇ ਆਗੂ ਪਨੀਰੀ ਲਈ ਬੀਜ ਦਿੰਦੇ ਹੋਏ। -ਫੋਟੋ: ਰਾਜਿੰਦਰ ਸਿੰਘ ਮਰਾਹੜ
Advertisement

ਪੱਤਰ ਪ੍ਰੇਰਕ
ਭਗਤਾ ਭਾਈ, 18 ਜੁਲਾਈ
ਹੜ੍ਹ ਪੀੜਤ ਕਿਸਾਨਾਂ ਨੂੰ ਮੁੜ ਪਿਛੇਤੀ ਝੋਨੇ ਦੀ ਲੁਆਈ ਲਈ ਪੈਸਟੀਸਾਈਡ, ਖਾਦ ਤੇ ਸੀਡ ਯੂਨੀਅਨ ਭਗਤਾ ਭਾਈ ਵੱਲੋਂ ਪੀਆਰ 126 ਝੋਨੇ ਦਾ ਬੀਜ ਨਗਰ ਪੰਚਾਇਤ ਭਗਤਾ ਭਾਈ ਦੇ ਪ੍ਰਧਾਨ ਬੂਟਾ ਸਿੰਘ ਸਿੱਧੂ ਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਅਵਤਾਰ ਸਿੰਘ ਤਾਰੀ ਨੂੰ ਆਪਣੇ ਖੇਤ ਵਿਚ ਪਨੀਰੀ ਤਿਆਰ ਕਰਨ ਲਈ ਦਿੱਤਾ ਗਿਆ ਹੈ।
ਯੂਨੀਅਨ ਦੇ ਪ੍ਰਧਾਨ ਗੁਰਪਾਲ ਸਿੰਘ ਢਿੱਲੋਂ, ਜੀਤ ਸਿੰਘ ਗਿੱਲ, ਇੰਦਰਜੀਤ ਮਹੇਸ਼ਵਰੀ ਤੇ ਜਗਦੇਵ ਸਿੰਘ ਨੇ ਕਿਹਾ ਕਿ ਪਨੀਰੀ ਨੂੰ ਤਿਆਰ ਕਰਨ ਲਈ ਜੋ ਖਰਚਾ ਆਵੇਗਾ ਉਹ ਪੈਸਟੀਸਾਈਡ ਯੂਨੀਅਨ ਵੱਲੋਂ ਦਿੱਤਾ ਜਾਵੇਗਾ। ਇਸ ਮੌਕੇ ਚਮਕੌਰ ਸਿੰਘ, ਬਿਕਰਮਜੀਤ ਸੁਖਾਨੰਦ, ਹਰਭੋਲ ਸਿੰਘ, ਸੁਖਮੰਦਰ ਸਿੰਘ, ਦਵਿੰਦਰ ਪੁਰੀ, ਜਸਕਰਨ ਸਿੰਘ, ਦਰਸ਼ਨ ਸਿੰਘ, ਜਗਰਾਜ ਸਿੰਘ, ਬਿੱਟੂ ਜੈਤੋ, ਵਾਸੂ ਭਾਗਸਰ, ਤਰਸੇਮ ਕੁਮਾਰ, ਰਾਜੀਵ ਕੁਮਾਰ, ਸੱਤਪਾਲ ਪੁਰੀ, ਸੰਜੀਵ ਕੁਮਾਰ, ਸੰਦੀਪ ਬਾਂਸਲ ਤੇ ਜਗਦੀਪ ਮਹੇਸ਼ ਆਦਿ ਹਾਜ਼ਰ ਸਨ।
ਮਾਨਸਾ (ਪੱਤਰ ਪ੍ਰੇਰਕ): ਮਾਨਸਾ ਜ਼ਿਲ੍ਹੇ ਹੜ੍ਹ ਮਾਰੇ ਇਲਾਕੇ ਵਿੱਚ ਕਿਸਾਨਾਂ ਦੀਆਂ ਫ਼ਸਲਾਂ ਨੂੰ ਨਵੇਂ ਸਿਰੇ ਤੋਂ ਬਿਜਵਾਉਣ ਲਈ, ਜੋ ਉਦੱਮ ਹੋਣ ਲੱਗੇ ਹਨ, ਉਨ੍ਹਾਂ ਵਿੱਚ ਸਿਆਸੀ ਨੇਤਾ ਵੀ ਹਿੱਸਾ ਪਾਉਣ ਲੱਗੇ ਹਨ। ਹੜ੍ਹਾਂ ਦੀ ਮਾਰ ਹੇਠ ਆਏ ਪਿੰਡ ਕੁਲਰੀਆਂ ਤੇ ਗੋਰਖਨਾਥ ਆਦਿ ਦਾ ਦੌਰਾ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਹੜ੍ਹ ਮਾਰੇ ਲੋਕਾਂ ਦੀ ਪਾਣੀ ਵਿੱਚ ਡੁੱਬ ਚੁੱਕੀ ਫਸਲ ਦੇ ਕਾਸ਼ਤਕਾਰਾਂ ਦੀ ਬਾਂਹ ਫੜ੍ਹੀ ਹੈ। ਉਨ੍ਹਾਂ ਪਿੰਡ ਕੁਲਰੀਆਂ ਵਿੱਚ ਇੱਕ ਜਮੀਨ ਵਿੱਚ ਝੋਨੇ ਦੀ ਬਿਜਾਈ ਲਈ 5 ਕੁਇੰਟਲ ਬੀਜ ਦਾਨ ਦਿੱਤਾ ਹੈ। ਜਗਦੀਪ ਸਿੰਘ ਨਕੱਈ ਨੇ ਕਿਸਾਨਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਨ੍ਹਾਂ ਦੇ ਦੁੱਖੜੇ ਸੁਣੇ ਅਤੇ ਹੜ੍ਹਾਂ ਦੀ ਵਧ ਰਹੀ ਸਥਿਤੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੂੰ ਕੋਸਿਆ। ਵਰੀ ਹਾਜ਼ਰ ਸਨ।

Advertisement

Advertisement
Tags :
Author Image

joginder kumar

View all posts

Advertisement
Advertisement
×