ਸੀਚੇਵਾਲ ਵੱਲੋਂ ਰੌਂਤਾ ਦੀ ਢਾਬ ਲਈ 11 ਲੱਖ ਦੇਣ ਦਾ ਐਲਾਨ
ਰਾਜਵਿੰਦਰ ਰੌਤਾ
ਨਿਹਾਲ ਸਿੰਘ ਵਾਲਾ, 23 ਨਵੰਬਰ
ਪਿੰਡ ਰੌਂਤਾ ਦੇ ਗੁਰਦੁਆਰਾ ਬਾਬਾ ਲਛਮਣ ਦਾਸ ਵਿੱਚ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਪੁੱਜੇ। ਉਨ੍ਹਾਂ ਪਿੰਡ ਦੀ ਵੱਡੀ ਢਾਬ ਦੀ ਸਫ਼ਾਈ ਤੇ ਨਵੀਨੀਕਰਨ ਲਈ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਧਰਤੀ, ਹਵਾ ਤੇ ਪਾਣੀ ਦੀ ਸ਼ੁੱਧਤਾ ਲਈ ਖ਼ੁਦ ਫਰਜ਼ ਨਿਭਾਉਣ ਦੀ ਲੋੜ ਹੈ। ਉਨ੍ਹਾਂ ਦੇਸ਼-ਵਿਦੇਸ਼ ਵਿੱਚ ਵਸਦੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਚੱਕਰ ਵਰਗੇ ਪਿੰਡਾਂ ਵਰਗਾ ਰੌਂਤਾ ਪਿੰਡ ਬਣਾਉਣ ਲਈ ਯੋਗਦਾਨ ਪਾਇਆ ਜਾਵੇ। ਇਸ ਮੌਕੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਸੂਬਾ ਸਰਕਾਰ ਚਾਹੁੰਦੀ ਹੈ ਕਿ ਪੰਚਾਇਤਾਂ ਪਿੰਡਾਂ ਦੇ ਵਿਕਾਸ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠਣ। ਇਸ ਸਮੇਂ ਸੰਤ ਨਿਰਮਲ ਦਾਸ ਜੰਗੀਆਣਾ, ਲੱਭੀ ਰੌਂਤਾ, ਪ੍ਰਧਾਨ ਕੁਲਵੰਤ ਸਿੰਘ ਗਰੇਵਾਲ, ਵਕੀਲ ਕੁਲਦੀਪ ਸਿੰਘ, ਦਰਸ਼ਨ ਸਿੰਘ ਪੰਚ, ਬਾਬਾ ਗੁਰਵੰਤ ਦਾਸ, ਪ੍ਰਧਾਨ ਗੁਰਦਿਆਲ ਸਿੰਘ, ਸੰਤ ਨਿਰਮਲ ਸਿੰਘ ਲੋਪੋ ਤੇ ਸੰਤ ਜਗਦੇਵ ਮੁਨੀ ਸਮੇਤ ਸੰਤ-ਮਹਾਪੁਰਸ਼ ਮੌਜੂਦ ਸਨ। ਇਸ ਮੌਕੇ ਪਿੰਡ ਵਾਸੀਆਂ ਨੇ ਸੰਤ ਸੀਚੇਵਾਲ ਤੇ ਵਿਧਾਇਕ ਬਿਲਾਸਪੁਰ ਦਾ ਧੰਨਵਾਦ ਕੀਤਾ। ਸਰਪੰਚ ਗੁਰਸੇਵਕ ਸਿੰਘ ਅਤੇ ਪੰਚਾਇਤ ਵੱਲੋਂ ਸੰਤ ਸੀਚੇਵਾਲ ਦਾ ਸਵਾਗਤ ਕੀਤਾ ਗਿਆ।