ਪਾਕਿਸਤਾਨ ’ਚ ਸੁਰੱਖਿਆ ਬਲਾਂ ਨੇ 25 ਦਹਿਸ਼ਤਗਰਦ ਮਾਰੇ
07:37 AM Aug 28, 2024 IST
Advertisement
ਪਿਸ਼ਾਵਰ, 27 ਅਗਸਤ
ਪਾਕਿਸਤਾਨੀ ਸੁਰੱਖਿਆ ਬਲਾਂ ਵੱਲੋਂ ਗੜਬੜ ਵਾਲੇ ਖ਼ੈਬਰ ਕਬਾਇਲੀ ਜ਼ਿਲ੍ਹੇ ’ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਤੇ ਉਸ ਨਾਲ ਸਬੰਧਤ ਦੋ ਜਥੇਬੰਦੀਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਦੌਰਾਨ ਚੋਟੀ ਦੇ ਕਮਾਂਡਰ ਸਮੇਤ 25 ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਗਿਆ। ਮੁਕਾਬਲਿਆਂ ਦੌਰਾਨ 11 ਹੋਰ ਦਹਿਸ਼ਤਗਰਦ ਜ਼ਖ਼ਮੀ ਹੋ ਗਏ। ਅਪਰੇਸ਼ਨ ਦੌਰਾਨ ਚਾਰ ਫੌਜੀ ਵੀ ਮਾਰੇ ਗਏ ਹਨ। ਅਪਰੇਸ਼ਨ ਦੌਰਾਨ ‘ਫਿਤਨਾ ਅਲ ਖਵਾਰਿਜ’ ਦੇ ਦਹਿਸ਼ਤਗਰਦਾਂ ਨੂੰ ਭਾਰੀ ਨੁਕਸਾਨ ਹੋਇਆ। ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਜਥੇਬੰਦੀ ਖ਼ਿਲਾਫ਼ ਕੀਤੀ ਕਾਰਵਾਈ ਲਈ ਸੁਰੱਖਿਆ ਬਲਾਂ ਦੀ ਸ਼ਲਾਘਾ ਕੀਤੀ ਹੈ। ਉਧਰ ਚੀਨ ਨੇ ਬਲੋਚ ਬੰਦੂਕਧਾਰੀਆਂ ਵੱਲੋਂ 37 ਵਿਅਕਤੀਆਂ ਦੀ ਹੱਤਿਆ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਦਹਿਸ਼ਤਗਰਦੀ ਖ਼ਿਲਾਫ਼ ਮੁਹਿੰਮ ’ਚ ਪਾਕਿਸਤਾਨ ਨੂੰ ਸਹਾਇਤਾ ਦੇਣਾ ਜਾਰੀ ਰੱਖੇਗਾ। -ਪੀਟੀਆਈ
Advertisement
Advertisement
Advertisement