ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਰੱਖਿਆ ਬਲਾਂ ਨੇ ਬਲੋਚਿਸਤਾਨ ’ਚੋਂ ਦੋ ਭਰਾਵਾਂ ਨੂੰ ਅਗਵਾ ਕੀਤਾ

07:29 AM Jun 18, 2024 IST

ਬਲੋਚਿਸਤਾਨ, 17 ਜੂਨ
ਪਾਕਿਸਤਾਨ ਦੀ ਫਰੰਟੀਅਰ ਕੋਰ (ਐੱਫਸੀ) ਦਾ ਜਵਾਨਾਂ ਨੇ ਐਤਵਾਰ ਤੜਕੇ ਬਲੋਚਿਸਤਾਨ ’ਚ ਬੁਲੇਦਾ ਦੇ ਗਿਲੀ ਇਲਾਕੇ ’ਚ ਛਾਪਾ ਮਾਰ ਕੇ ਸ਼ਾਹ ਜਾਨ ਨੂਰ ਤੇ ਸਾਦਿਕ ਨਾਮੀ ਦੋ ਭਰਾਵਾਂ ਨੂੰ ਕਥਿਤ ਅਗਵਾ ਕਰ ਲਿਆ। ਇਸ ਘਟਨਾ ਦੀ ਜਾਣਕਾਰੀ ਬਲੋਚਿਸਤਾਨ ਮਨੁੱਖੀ ਅਧਿਕਾਰ ਕੌਂਸਲ (ਐੱਚਆਰਸੀਬੀ) ਵੱਲੋਂ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਦਿੱਤੀ ਗਈ। ਮਨੁੱਖੀ ਅਧਿਕਾਰਾਂ ਬਾਰੇ ਗ਼ੈਰ-ਲਾਭਕਾਰੀ ਸੰਗਠਨ ਐੱਚਆਰਸੀਬੀ ਨੇ ਦੋਸ਼ ਲਾਇਆ ਕਿ ਇਸ ਮਗਰੋਂ ਪੀੜਤ ਪਰਿਵਾਰ ਨੇ ਫਰੰਟੀਅਰ ਕੋਰ ਕੈਂਪ ਅੱਗੇ ਮੁਜ਼ਾਹਰਾ ਸ਼ੁਰੂ ਕਰ ਦਿੱਤਾ ਪਰ ਸੁਰੱਖਿਆ ਵੱਲੋਂ ਉਨ੍ਹਾਂ ਨੂੰ ਧਰਨਾ ਚੁੱਕਣ ਲਈ ਧਮਕਾਇਆ ਗਿਆ। ਇਨ੍ਹਾਂ ਦਾਅਵਿਆਂ ਦੇ ਸਮਰਥਨ ’ਚ ਇੱਕ ਹੋਰ ਸਥਾਨਕ ਗਰੁੱਪ ਬਲੋਚ ਯਕਜੇਠੀ ਕਮੇਟੀ ਨੇ ਛਾਪਾ ਮਾਰੇ ਜਾਣ ਤੇ ਅਗਵਾ ਦੀ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਫਰੰਟੀਅਰ ਕੋਰ ਦੀ ਕਾਰਵਾਈ ਦੀਆਂ ਵੀਡੀਓਜ਼ ‘ਐਕਸ’ ਉੱਤੇ ਸਾਂਝੀਆਂ ਕੀਤੀਆਂ ਹਨ। -ਏਐੱਨਆਈ

Advertisement

Advertisement