ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟ੍ਰਾਈਸਿਟੀ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ

08:02 AM Dec 03, 2024 IST
ਪੰਜਾਬ ਇੰਜਨੀਅਰਿੰਗ ਕਾਲਜ ਨੇੜਲੇ ਮੇਨ ਐਂਟਰੀ ਪੁਆਇੰਟ ’ਤੇ ਜਾਂਚ ਕਰਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ: ਪ੍ਰਦੀਪ ਤਿਵਾੜੀ

ਆਤਿਸ਼ ਗੁਪਤਾ
ਚੰਡੀਗੜ੍ਹ, 2 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਨਵੇਂ ਅਪਰਾਧਕ ਕਾਨੂੰਨਾਂ ਦੇ ਸਫ਼ਲਤਾਪੂਰਵਕ ਅਮਲ ਦੀ ਪ੍ਰਗਤੀ ਦੀ ਨਜ਼ਰਸਾਨੀ ਕਰਨਗੇ। ਉਨ੍ਹਾਂ ਵੱਲੋਂ 3 ਦਸੰਬਰ ਦਿਨ ਨੂੰ ਪੰਜਾਬ ਇੰਜਨੀਅਰਿੰਗ ਕਾਲਜ (ਪੈੱਕ) ਵਿੱਚ ਭਾਰਤੀ ਨਿਆਂ ਸੰਹਿਤਾ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਕਸ਼ਯ ਅਧਿਨਿਯਮ ਦੇ ਸਫ਼ਲ ਅਮਲ ਨੂੰ ਦੇਸ਼ ਨੂੰ ਸਮਰਪਿਤ ਕੀਤਾ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਪਹੁੰਚ ਗਏ ਹਨ। ਉੱਧਰ ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਚੰਡੀਗੜ੍ਹ ਤੇ ਟ੍ਰਾਈਸਿਟੀ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਚੰਡੀਗੜ੍ਹ ਪੁਲੀਸ ਵੱਲੋਂ ਸ਼ਹਿਰ ਵਿੱਚ ਦਾਖਲ ਹੋਣ ਵਾਲੀਆਂ ਸਾਰੀਆਂ ਸੜਕਾਂ ’ਤੇ ਨਾਕੇਬੰਦੀ ਕੀਤੀ ਗਈ ਹੈ। ਇਸ ਦੌਰਾਨ ਸ਼ਹਿਰ ਵਿੱਚ ਦਾਖ਼ਲ ਹੋਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਵੀ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ। ਚੰਡੀਗੜ੍ਹ ਪੁਲੀਸ ਦੇ ਨਾਲ-ਨਾਲ ਅਰਧ ਸੈਨਿਕ ਬਲਾਂ ਦੀਆਂ ਟੁੱਕੜੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਚੰਡੀਗੜ੍ਹ ਟਰੈਫ਼ਿਕ ਪੁਲੀਸ ਵੱਲੋਂ ਵੀ 3 ਦਸੰਬਰ ਨੂੰ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਮੱਧਿਆ ਮਾਰਗ ’ਤੇ ਢਿੱਲੋਂ ਲਾਈਟ ਪੁਆਇੰਟ ਤੋਂ ਏਪੀ ਚੌਕ ਲਾਈਟ ਪੁਆਇੰਟ (ਸੈਕਟਰ-7/8-18/19) ਤੱਕ ਸੜਕ ਨੂੰ ਬੰਦ ਕੀਤਾ ਜਾਵੇਗਾ। ਦੱਖਣ ਮਾਰਗ ’ਤੇ ਏਅਰਪੋਰਟ ਲਾਈਟ ਪੁਆਇੰਟ ਤੋਂ ਨਿਊ ਲੇਬਰ ਚੌਕ (ਸੈਕਟਰ-20/21-33/34), ਸਰੋਵਰ ਪਾਥ ’ਤੇ ਨਿਊ ਲੇਬਰ ਚੌਕ (ਸੈਕਟਰ-20/21-33/34) ਤੋਂ ਹੀਰਾ ਸਿੰਘ ਚੌਕ (ਸੈਕਟਰ-5/6-7/8) ਤੇ ਵਿਗਿਆਨ ਪਥ ’ਤੇ ਹੀਰਾ ਸਿੰਘ ਚੌਕ (ਸੈਕਟਰ-5/6-7/8) ਤੋਂ ਪੈੱਕ ਲਾਈਟ ਪੁਆਇੰਟ ਤੱਕ ਆਵਾਜਾਈ ਬੰਦ ਕੀਤੀ ਜਾਵੇਗੀ।

Advertisement

ਨਵਾਂ ਗਰਾਉਂ ਵਿੱਚ ਵੀ ਥਾਂ-ਥਾਂ ਪੁਲੀਸ ਤਾਇਨਾਤ

ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ):

ਚੰਡੀਗੜ੍ਹ ਵਿੱਚ ਸੈਕਟਰ-12 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਲਕ ਦੀ ਫੇਰੀ ਨੂੰ ਲੈ ਕੇ ਥਾਣਾ ਨਵਾਂ ਗਰਾਉਂ ਦੀ ਪੁਲੀਸ ਨੇ ਵੀ ਇਲਾਕੇ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਇੱਥੇ ਜ਼ਿਕਰਯੋਗ ਹੈ ਕਿ ਜਿਸ ਥਾਂ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਉਣਾ ਹੈ ਇਹ ਥਾਂ ਨਵਾਂ ਗਰਾਉਂ ਤੋਂ ਕਰੀਬ ਇੱਕ ਕਿੱਲੋਮੀਟਰ ਦੂਰ ਪੈਂਦੀ ਹੈ ਅਤੇ ਚੰਡੀਗੜ੍ਹ ਤੇ ਪੰਜਾਬ ਦੀ ਹੱਦ ਕੋਲ ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੇ ਇਲਾਕੇ ਵਿੱਚ ਹੱਦਬੰਦੀ ਕੀਤੀ ਹੋਈ ਹੈ। ਥਾਣਾ ਨਵਾਂ ਗਰਾਉਂ ਦੇ ਐੱਸਐੱਚਓ ਜੈਦੀਪ ਜਾਖੜ ਨੇ ਦੱਸਿਆ ਕਿ ਥਾਣਾ ਮੁੱਲਾਂਪੁਰ ਗਰੀਬਦਾਸ, ਕੁਰਾਲੀ, ਮਾਜਰੀ ਤੇ ਨਵਾਂ ਗਰਾਉਂ ਦੀ ਪੁਲੀਸ ਵੱਲੋਂ ਸਾਂਝੇ ਤੌਰ ’ਤੇ ਨੱਗਰ ਕੌਂਸਲ ਨਵਾਂ ਗਰਾਉਂ ਅਧੀਨ ਪੈਂਦੇ ਸਮੁੱਚੇ ਇਲਾਕੇ ਪਿੰਡ ਕਾਂਸਲ ਮੋੜ, ਝੀਲ ਰੋਡ, ਕੈਂਬਾਲਾ ਤੇ ਖੁੱਡਾ ਅਲੀਸ਼ੇਰ ਮੋੜ, ਨਾਡਾ ਮੋੜ, ਜਨਤਾ ਕਲੋਨੀ, ਖੁੱਡਾ ਲਾਹੌਰਾ ਮੋੜ ਅਤੇ ਸਮੁੱਚੇ ਨਵਾਂ ਗਰਾਉਂ ਇਲਾਕੇ ਵਿੱਚ ਪੁਲੀਸ ਵੱਲੋਂ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਖੇਤਰ ਵਿੱਚ ਸਪੈਸ਼ਲ ਨਾਕੇ ਲਗਾ ਕੇ ਪੁਲੀਸ ਵੱਲੋਂ ਤਲਾਸ਼ੀ ਲੈਣ ਦਾ ਸਿਲਸਿਲਾ ਜ਼ਾਰੀ ਹੈ ਅਤੇ ਨਵਾਂ ਗਰਾਉਂ ਖੇਤਰ ਵਿੱਚ ਬਣੇ ਹੋਏ ਵੱਡੀ ਗਿਣਤੀ ਹੋਟਲਾਂ ਵਿੱਚ ਪਹਿਲਾਂ ਰਹਿਣ ਵਾਲੇ ਲੋਕਾਂ ਦੀ ਜੰਗੀ ਪੱਧਰ ’ਤੇ ਪਛਾਣ ਕੀਤੀ ਜਾ ਰਹੀ ਹੈ ਅਤੇ ਅੱਜ ਦੀ ਰਾਤ ਅਤੇ ਕੱਲ ਦਿਨ ਵਿੱਚ ਹੋਟਲਾਂ ਵਿੱਚ ਨਵੇਂ ਲੋਕਾਂ ਲਈ ਠਹਿਰਨ ’ਤੇ ਪਾਬੰਦੀ ਕੀਤੀ ਗਈ ਹੈ।

Advertisement

ਪੰਚਕੂਲਾ ਟਰੈਫਿਕ ਪੁਲੀਸ ਵੱਲੋਂ ਐਡਵਾਈਜ਼ਰੀ ਜਾਰੀ

ਪੰਚਕੂਲਾ (ਪੀ.ਪੀ. ਵਰਮਾ):

ਟਰੈਫਿਕ ਪੁਲੀਸ ਪੰਚਕੂਲਾ ਨੇ ਐਡਵਾਈਜ਼ਰੀ ਜਾਰੀ ਕਰਕੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ 3 ਦਸੰਬਰ ਨੂੰ ਚੰਡੀਗੜ੍ਹ ਵਿੱਚ ਵੀਵੀਆਈਪੀ ਦੀ ਆਮਦ ਮੌਕੇ ਪੰਚਕੂਲਾ ਵਿੱਚ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਭਾਰੀ ਕਮਰਸ਼ੀਅਲ ਵਾਹਨਾਂ ਦਾ ਪੰਚਕੂਲਾ ਵਾਲੇ ਪਾਸੇ ਤੋਂ ਚੰਡੀਗੜ੍ਹ ਵੱਲ ਦਾਖਲੇ ’ਤੇ ਪਾਬੰਦੀ ਰਹੇਗੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਰਾਮਕਰਨ ਟਰੈਫਿਕ ਸਿਟੀ ਨੇ ਦੱਸਿਆ ਕਿ ਵਾਹਨ ਚਾਲਕ ਪੰਚਕੂਲਾ ਵੱਲੋਂ ਨਾ ਜਾ ਕੇ ਜ਼ੀਰਕਪੁਰ ਵੱਲੋਂ ਚੰਡੀਗੜ੍ਹ ਜਾਣ। ਇਸ ਤੋਂ ਇਲਾਵਾ ਜੋ ਹਿਮਾਚਲ ਵਾਲੇ ਪਾਸੇ ਤੋਂ ਪੰਚਕੂਲਾ ਤੋਂ ਚੰਡੀਗੜ੍ਹ ਜਾਣਾ ਚਾਹੁੰਦਾ ਹੈ, ਉਨ੍ਹਾਂ ਨੂੰ ਜ਼ੀਰਕਪੁਰ ਵਾਲੇ ਪਾਸਿਓਂ ਚੰਡੀਗੜ੍ਹ ਜਾਣ ਵਾਲਾ ਰਸਤਾ ਚੁਣਨਾ ਚਾਹੀਦਾ ਹੈ, ਇਸ ਤੋਂ ਇਲਾਵਾ ਅੰਬਾਲਾ ਤੋਂ ਚੰਡੀਗੜ੍ਹ ਆਉਣ ਵਾਲੇ ਡਰਾਈਵਰ ਵੀ ਪੰਚਕੂਲਾ ਵਾਲਾ ਰਸਤਾ ਨਾ ਚੁਣਨ ਅਤੇ ਜ਼ੀਰਕਪੁਰ ਵਾਲੀ ਸਾਈਡ ਤੋਂ ਚੰਡੀਗੜ੍ਹ ਲਈ ਸਿੱਧਾ ਰਸਤਾ ਚੁਣ ਕੇ ਆਪਣੀ ਮੰਜ਼ਿਲ ’ਤੇ ਪਹੁੰਚਣ।

Advertisement