ਸੈਕਟਰ ਅਫ਼ਸਰਾਂ ਨੂੰ ਈਵੀਐੱਮਜ਼ ਬਾਰੇ ਸਿਖਲਾਈ ਦਿੱਤੀ
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 23 ਮਾਰਚ
ਦੱਖਣੀ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਫ਼ਸਰ-ਕਮ-ਨਗਰ ਨਿਗਮ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਹਲਕੇ ਦੇ ਸਮੂਹ ਸੈਕਟਰ ਅਫਸਰਾਂ ਨੂੰ ਈਵੀਐੱਮਜ਼ ਬਾਰੇ ਸਿਖਲਾਈ ਦਿੱਤੀ। ਦੱਖਣੀ ਹਲਕੇ ਦੇ ਸੈਕਟਰ ਅਫਸਰਾਂ ਵਿੱਚ ਨਗਰ ਨਿਗਮ ਦੇ ਐਕਸੀਅਨ, ਏਟੀਪੀ, ਐੱਸ.ਡੀ.ਓ, ਬਿਲਡਿੰਗ ਇੰਸਪੈਕਟਰ, ਜੇ.ਈ ਅਤੇ ਹੋਰ ਅਧਿਕਾਰੀ ਸ਼ਾਮਲ ਹਨ। ਮਾਸਟਰ ਟਰੇਨਰ ਐਗਜ਼ੀਕਿਊਟਿਵ ਐੱਸ.ਪੀ ਸਿੰਘ ਨੇ ਈਵੀਐੱਮ ਚਲਾਉਣ ਬਾਰੇ ਦੱਸਿਆ।
ਰਿਟਰਨਿੰਗ ਅਫ਼ਸਰ ਸੁਰਿੰਦਰ ਸਿੰਘ ਨੇ ਕਿਹਾ ਕਿ ਸਾਰੇ ਸੈਕਟਰ ਅਫ਼ਸਰਾਂ ਦਾ ਟੈਸਟ 27 ਮਾਰਚ ਨੂੰ ਲਿਆ ਜਾਵੇਗਾ। ਟੈਸਟ ਪੂਰੀ ਤਰ੍ਹਾਂ ਸਫ਼ਲ ਹੋਣ ਤੋਂ ਬਾਅਦ ਸਾਰੇ ਸੈਕਟਰ ਅਫ਼ਸਰ ਦੱਖਣੀ ਵਿਧਾਨ ਸਭਾ ਹਲਕੇ ਦੇ ਪ੍ਰੀਜ਼ਾਈਡਿੰਗ ਰਿਟਰਨਿੰਗ ਅਫ਼ਸਰ ਅਤੇ ਅਸਿਸਟੈਂਟ ਪ੍ਰੋਜੈਕਟਿੰਗ ਰਿਟਰਨਿੰਗ ਅਫ਼ਸਰ ਨੂੰ ਅਗਲੇਰੀ ਸਿਖਲਾਈ ਦੇਣਗੇ। ਰਿਟਰਨਿੰਗ ਅਫਸਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਵੋਟਿੰਗ ਲਈ ਫੋਟੋ ਸ਼ਨਾਖਤੀ ਕਾਰਡ ਤੋਂ ਇਲਾਵਾ 12 ਹੋਰ ਦਸਤਾਵੇਜ਼ਾਂ ਦੀ ਲੋੜ ਹੈ। ਸਰਕਾਰੀ ਦਸਤਾਵੇਜ਼ ਨੂੰ ਪਛਾਣ ਦੇ ਸਬੂਤ ਵਜੋਂ ਮਾਨਤਾ ਦਿੱਤੀ ਜਾਂਦੀ ਹੈ। ਵੋਟਰ ਇਹ ਦਸਤਾਵੇਜ਼ ਦਿਖਾ ਸਕਦੇ ਹਨ, ਪਰ ਉਨ੍ਹਾਂ ਦਾ ਨਾਮ ਵੋਟਰ ਸੂਚੀ ਵਿੱਚ ਹੋਣਾ ਚਾਹੀਦਾ ਹੈ।