ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਕਾਂ ਨੂੰ ਨਦੀਆਂ ਕੰਢੇ ਜਾਣ ਤੋਂ ਰੋਕਣ ਵਿੱਚ ਧਾਰਾ 144 ਬੇਅਸਰ

07:02 PM Jun 29, 2023 IST

ਪੀ.ਪੀ. ਵਰਮਾ

Advertisement

ਪੰਚਕੂਲਾ, 28 ਜੂਨ

ਪੰਚਕੂਲਾ ਪ੍ਰਸਾਸ਼ਨ ਵੱਲੋਂ ਬਾਰਿਸ਼ਾਂ ਦੇ ਮੌਸਮ ਵਿੱਚ ਘੱਗਰ ਨਦੀ ਨੇੜੇ ਧਾਰਾ-144 ਲਗਾਈ ਗਈ ਹੈ ਪਰ ਸਬੰਧਤ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਇਹ ਬੇਅਸਰ ਸਾਬਿਤ ਹੋ ਰਹੀ ਹੈ। ਪਿਛਲੇ ਦਿਨੀਂ ਇੱਕ ਔਰਤ ਦੇ ਪਾਣੀ ਵਿੱਚ ਰੁੜ੍ਹ ਜਾਣ ਤੋਂ ਬਾਅਦ ਅਤੇ ਉਸ ਨੂੰ ਬਚਾਏ ਜਾਣ ਤੋਂ ਬਾਅਦ ਵੀ ਅੱਜ ਘੱਗਰ ਨਦੀ ਦੇ ਖੰਭਿਆਂ ਕੋਲ ਅਤੇ ਪਾਣੀ ਵਿੱਚ ਕਈ ਛੋਟੇ ਬੱਚੇ ਖੇਡਦੇ ਦੇਖੇ ਗਏ। ਇਸ ਤੋਂ ਇਲਾਵਾ ਕੁਝ ਲੋਕ ਆਪਣੇ ਪਸ਼ੂ ਚਾਰਨ ਲਈ ਵੀ ਘੱਗਰ ਦਰਿਆ ‘ਤੇ ਪਹੁੰਚੇ ਹੋਏ ਸਨ। ਦੁਪਹਿਰ ਵੇਲੇ ਨਦੀ ਵਿੱਚ ਕਈ ਵਾਹਨ ਵੀ ਦੇਖੇ ਜਾ ਸਕਦੇ ਹਨ। ਅਜਿਹਾ ਨਜ਼ਾਰਾ ਸਾਰਾ ਦਿਨ ਘੱਗਰ ਦਰਿਆ ਵਿੱਚ ਦੇਖਣ ਨੂੰ ਮਿਲਦਾ ਹੈ। ਘੱਗਰ ਨਦੀ ਦੇ ਨੇੜੇ ਕਈ ਪਰਵਾਸੀ ਕਾਮਿਆਂ ਦੇ ਪਰਿਵਾਰ ਰਹਿੰਦੇ ਹਨ ਅਤੇ ਉਨ੍ਹਾਂ ਦੇ ਬੱਚੇ ਸਾਰਾ ਦਿਨ ਘੱਗਰ ਨਦੀ ਵਿੱਚ ਖੇਡਦੇ ਹਨ। ਹਰ ਸਾਲ ਬਾਰਿਸ਼ ਦੇ ਮੌਸਮ ਵਿੱਚ ਘੱਗਰ ਨਦੀ ਵਿੱਚ ਹਾਦਸੇ ਵਾਪਰਦੇ ਹਨ। ਇਹ ਪਹਿਲੀ ਵਾਰ ਨਹੀਂ ਹੈ ਕਿ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਕੋਈ ਇਸ ਵਿੱਚ ਫਸਿਆ ਹੋਵੇ। ਇਸ ਦਾ ਕਾਰਨ ਇਹ ਹੈ ਕਿ ਪ੍ਰਸ਼ਾਸਨ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ। ਉੱਥੇ ਨਾ ਤਾਂ ਕੋਈ ਟੀਮ ਤਾਇਨਾਤ ਕੀਤੀ ਜਾ ਰਹੀ ਹੈ ਅਤੇ ਨਾ ਹੀ ਲੋਕਾਂ ਨੂੰ ਉੱਥੇ ਜਾਣ ਤੋਂ ਰੋਕਣ ਲਈ ਕੋਈ ਪ੍ਰਬੰਧ ਕੀਤਾ ਹੈ।

Advertisement

Advertisement
Tags :
ਕੰਢੇਧਾਰਾਨਦੀਆਂਬੇਅਸਰਰੋਕਣਲੋਕਾਂਵਿੱਚ