For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ ਦਾ ਦੂਜਾ ਗੇੜ: ਸ਼ੁੱਕਰਵਾਰ ਨੂੰ 13 ਰਾਜਾਂ ਦੀਆਂ 89 ਸੀਟਾਂ ’ਤੇ ਹੋਵੇਗੀ ਵੋਟਿੰਗ

04:57 PM Apr 25, 2024 IST
ਲੋਕ ਸਭਾ ਚੋਣਾਂ ਦਾ ਦੂਜਾ ਗੇੜ  ਸ਼ੁੱਕਰਵਾਰ ਨੂੰ 13 ਰਾਜਾਂ ਦੀਆਂ 89 ਸੀਟਾਂ ’ਤੇ ਹੋਵੇਗੀ ਵੋਟਿੰਗ
ਤ੍ਰਿਪੁਰਾ ’ਚ ਚੋਣ ਅਮਲਾ ਆਪਣੇ ਪੋਲਿੰਗ ਬੂਥਾਂ ਵੱਲ ਜਾਂਦਾ ਹੋਇਆ।
Advertisement

ਨਵੀਂ ਦਿੱਲੀ, 25 ਅਪਰੈਲ
ਲੋਕ ਸਭਾ ਚੋਣਾਂ ਦੇ ਦੂਜੇ ਪੜਾਅ 'ਚ ਸ਼ੁੱਕਰਵਾਰ ਨੂੰ 13 ਸੂਬਿਆਂ ਦੀਆਂ 89 ਸੀਟਾਂ 'ਤੇ ਵੋਟਿੰਗ ਹੋਵੇਗੀ। ਦੂਜੇ ਪੜਾਅ ਵਿੱਚ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਵੀ ਸ਼ਾਮਲ ਹੈ, ਜਿੱਥੋਂ ਕਾਂਗਰਸ ਆਗੂ ਰਾਹੁਲ ਗਾਂਧੀ ਲਗਾਤਾਰ ਦੂਜੀ ਵਾਰ ਚੋਣ ਲੜ ਰਹੇ ਹਨ। ਕੇਰਲ ਦੀਆਂ ਸਾਰੀਆਂ 20 ਸੀਟਾਂ ਤੋਂ ਇਲਾਵਾ ਕਰਨਾਟਕ ਦੀਆਂ 28 ਸੀਟਾਂ 'ਚੋਂ 14, ਰਾਜਸਥਾਨ 'ਚ 13 ਸੀਟਾਂ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਦੀਆਂ 8-8 ਸੀਟਾਂ, ਮੱਧ ਪ੍ਰਦੇਸ਼ ਦੀਆਂ ਸੱਤ ਸੀਟਾਂ, ਅਸਾਮ ਅਤੇ ਬਿਹਾਰ ਦੀਆਂ ਪੰਜ-ਪੰਜ, ਛੱਤੀਸਗੜ੍ਹ ਅਤੇ ਪੱਛਮੀ ਬੰਗਾਲ ਦੀਆਂ 3-3, ਮਨੀਪੁਰ, ਤ੍ਰਿਪੁਰਾ ਅਤੇ ਜੰਮੂ-ਕਸ਼ਮੀਰ ਦੀ ਇੱਕ-ਇੱਕ ਸੀਟ 'ਤੇ ਚੋਣ ਹੋਵੇਗੀ। ਦੂਜੇ ਪੜਾਅ ਵਿੱਚ ਕੁੱਲ 1206 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ 'ਆਊਟਰ' ਮਨੀਪੁਰ ਹਲਕੇ ਤੋਂ ਚਾਰ ਉਮੀਦਵਾਰ ਸ਼ਾਮਲ ਹਨ। ਦੂਜੇ ਪੜਾਅ ਦੀ ਮੁਹਿੰਮ ਬੁੱਧਵਾਰ ਸ਼ਾਮ ਨੂੰ ਖਤਮ ਹੋ ਗਈ। ਕਾਂਗਰਸ ਨੇਤਾ ਸ਼ਸ਼ੀ ਥਰੂਰ, ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ, ਅਦਾਕਾਰ ਅਰੁਣ ਗੋਵਿਲ, ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਦੇ ਭਰਾ ਡੀਕੇ ਸੁਰੇਸ਼ (ਕਾਂਗਰਸ), ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ (ਜਨਤਾ ਦਲ-ਸੈਕੂਲਰ) ਸੂਚੀ ਵਿੱਚ ਪ੍ਰਮੁੱਖ ਉਮੀਦਵਾਰਾਂ ਵਿੱਚ ਸ਼ਾਮਲ ਹਨ। ਭਾਜਪਾ ਦੇ ਉਮੀਦਵਾਰ ਹੇਮਾ ਮਾਲਿਨੀ, ਓਮ ਬਿਰਲਾ ਅਤੇ ਗਜੇਂਦਰ ਸਿੰਘ ਸ਼ੇਖਾਵਤ ਆਪੋ-ਆਪਣੇ ਹਲਕਿਆਂ ਤੋਂ ਲਗਾਤਾਰ ਤੀਜੀ ਜਿੱਤ ਦੀ ਉਮੀਦ ਕਰ ਰਹੇ ਹਨ। ਕੁੱਲ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ 'ਤੇ ਪਿਛਲੇ ਸ਼ੁੱਕਰਵਾਰ ਨੂੰ ਪਹਿਲੇ ਪੜਾਅ ਦੀ ਵੋਟਿੰਗ ਦੌਰਾਨ ਲਗਪਗ 65.5 ਫੀਸਦੀ ਵੋਟਿੰਗ ਹੋਈ।

Advertisement

ਇਸ ਦੌਰਾਨ ਚੋਣ ਅਮਲਾ ਅੱਜ ਸ਼ਾਮ ਆਪੋ ਆਪਣੇ ਤਾਇਨਤਾੀ ਵਾਲੇ ਪੋਲਿੰਗ ਬੂਥਾਂ ’ਤੇ ਪੁੱਜ ਗਿਆ।

Advertisement
Author Image

Advertisement
Advertisement
×