ਸੇਬੀ ਨੇ ਸੱਟੇਬਾਜ਼ੀ ਵਪਾਰ ਨੂੰ ਰੋਕਣ ਲਈ ਐੱਫਐਂਡਓ ਨਿਯਮ ਸਖ਼ਤ ਕੀਤੇ
06:57 AM Oct 03, 2024 IST
ਨਵੀਂ ਦਿੱਲੀ:
Advertisement
ਸੱਟੇਬਾਜ਼ੀ ਵਪਾਰ ਨੂੰ ਰੋਕਣ ਲਈ ਮਾਰਕੀਟ ਰੈਗੂਲੇਟਰ ਸਕਿਓਰਟੀ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਵੱਲੋਂ ਫਿਊਚਰਜ਼ ਐਂਡ ਆਪਸ਼ਨ (ਐੱਫ ਐਂਡ ਓ) ਨੂੰ ਲੈ ਕੇ ਇਕ ਨਵਾਂ ਸਰਕੁਲਰ ਜਾਰੀ ਕੀਤਾ ਗਿਆ ਹੈ। ਸਰਕੁਲਰ ਮੁਤਾਬਕ, ਇੰਡੈਕਸ ਡੈਰੀਵੇਟੀਵਜ਼ ਲਈ ਕੰਟਰੈਕਟ ਦਾ ਆਕਾਰ 5-10 ਲੱਖ ਰੁਪਏ ਤੋਂ ਵਧਾ ਕੇ 15-20 ਲੱਖ ਰੁਪਏ ਕਰ ਦਿੱਤਾ ਗਿਆ ਹੈ। ਇਹ ਕਦਮ ਨਿਵੇਸ਼ਕਾਂ ਨੂੰ ਬਚਾਉਣ ਅਤੇ ਮਾਰਕੀਟ ਨੂੰ ਸਥਿਰ ਰੱਖਣ ਲਈ ਉਠਾਏ ਗਏ ਹਨ। ਸਰਕੁਲਰ ਮੁਤਾਬਕ, ਨਵੇਂ ਨੇਮਾਂ ਵਿੱਚ ਇੰਡੈਕਸ ਡੈਰੀਵੇਟੀਵਜ਼ ਲਈ ਕੰਟਰੈਕਟ ਦਾ ਆਕਾਰ 5-10 ਲੱਖ ਰੁਪਏ ਤੋਂ ਵਧਾ ਕੇ 15-20 ਲੱਖ ਰੁਪਏ ਕਰਨ ਤੋਂ ਇਲਾਵਾ ਹਫ਼ਤਾਵਾਰੀ ਇੰਡੈਕਸ ਐਸਕਪਾਇਰੀ ਨੂੰ ਪ੍ਰਤੀ ਐਕਸਚੇਂਜ ਇਕ ਤੱਕ ਸੀਮਿਤ ਕੀਤਾ ਜਾਵੇਗਾ। ਸੇਬੀ ਕੰਟਰੈਕਟ ਸਾਈਜ਼ ਤੇ ਹਫ਼ਤਾਵਾਰੀ ਐਕਸਪਾਇਰੀ ਸਣੇ ਕੁੱਲ ਛੇ ਨਵੇਂ ਨਿਯਮ ਲਾਗੂ ਕਰੇਗਾ। ਸੇਬੀ ਨੇ ਕਿਹਾਕਿ ਇਹ ਨਵੇਂ ਨਿਯਮ 20 ਨਵੰਬਰ ਤੋਂ ਪੜਾਅਵਾਰ ਅਮਲ ਵਿੱਚ ਲਿਆਂਦੇ ਜਾਣਗੇ। -ਪੀਟੀਆਈ
Advertisement
Advertisement