ਸੇਬੀ ਨੇ ਹੁੰਡਾਈ ਮੋਟਰ ਇੰਡੀਆ ਦੇ 25,000 ਕਰੋੜ, ਸਵਿਗੀ ਦੇ 10,000 ਕਰੋੜ ਰੁਪਏ ਦੇ ਆਈਪੀਓ ਨੂੰ ਮਨਜ਼ੂਰੀ ਦਿੱਤੀ
03:52 PM Sep 25, 2024 IST
ਨਵੀਂ ਦਿੱਲੀ, 25 ਸਤੰਬਰ
Advertisement
ਦੱਖਣੀ ਕੋਰੀਆ ਦੀ ਵਾਹਨ ਨਿਰਮਾਤਾ ਕੰਪਨੀ ਹੁੰਡਾਈ ਦੀ ਭਾਰਤੀ ਇਕਾਈ ਅਤੇ ਡਿਲਿਵਰੀ ਕੰਪਨੀ ਸਵਿਗੀ ਨੂੰ ਸ਼ੁਰੂਆਤੀ ਜਨਤਕ ਪੇਸ਼ਕਸ਼ਾਂ (ਆਈਪੀਓ) ਨੂੰ ਫਲੋਟ ਕਰਨ ਲਈ ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਦੀ ਮਨਜ਼ੂਰੀ ਮਿਲ ਗਈ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੱਖਣੀ ਕੋਰੀਆ ਦੀ ਵਾਹਨ ਨਿਰਮਾਤਾ ਸ਼ੁਰੂਆਤੀ ਸ਼ੇਅਰ ਵਿਕਰੀ ਰਾਹੀਂ ਘੱਟੋ-ਘੱਟ 3 ਅਰਬ ਡਾਲਰ (ਲਗਭਗ 25,000 ਕਰੋੜ ਰੁਪਏ) ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦੋਂ ਕਿ ਸਵਿਗੀ ਦੇ ਆਈਪੀਓ ਲਈ 10,000 ਕਰੋੜ ਰੁਪਏ ਤੋਂ ਵੱਧ ਦਾ ਅਨੁਮਾਨ ਲਗਾਇਆ ਗਿਆ ਹੈ। ਪੀਟੀਆਈ
Advertisement
Advertisement