ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੁੰਬਈ ਦੇ ਅਸੈਂਬਲੀ ਹਲਕਿਆਂ ਬਾਰੇ ਸੀਟ ਵੰਡ ਫਾਰਮੂਲਾ ਲਗਪਗ ਮੁਕੰਮਲ: ਰਾਊਤ

07:30 AM Aug 26, 2024 IST
ਿਸ਼ਵ ਸੈਨਾ ਆਗੂ ਸੰਜੈ ਰਾਊਤ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ।

ਮੁੰਬਈ, 25 ਅਗਸਤ
ਸ਼ਿਵ ਸੈਨਾ (ਯੂਬੀਟੀ) ਆਗੂ ਸੰਜੈ ਰਾਊਤ ਨੇ ਅੱਜ ਕਿਹਾ ਕਿ ਮਹਾ ਵਿਕਾਸ ਅਘਾੜੀ ਨੇ ਮੁੰਬਈ ਵਿਚਲੇ 36 ਵਿਧਾਨ ਸਭਾ ਹਲਕਿਆਂ ਲਈ ਸੀਟ ਵੰਡ ਫਾਰਮੂਲੇ ਨੂੰ 99 ਫ਼ੀਸਦ ਅੰਤਿਮ ਰੂਪ ਦੇ ਦਿੱਤਾ ਹੈ। ਮਹਾ ਵਿਕਾਸ ਅਘਾੜੀ (ਐੱਮਵੀਏ) ਗੱਠਜੋੜ ’ਚ ਸ਼ਿਵ ਸੈਨਾ (ਯੂਬੀਟੀ), ਕਾਂਗਰਸ ਅਤੇ ਸ਼ਰਦ ਪਵਾਰ ਦੀ ਅਗਵਾਈ ਐੱਨਸੀਪੀ(ਐੱਸਪੀ) ਸ਼ਾਮਲ ਹਨ।
ਉਨ੍ਹਾਂ ਆਖਿਆ, ‘‘ਮੁੰਬਈ ਵਿਚਲੇ 36 ਵਿਧਾਨ ਸਭਾ ਹਲਕਿਆਂ ਲਈ ਸੀਟ ਵੰਡ ਫਾਰਮੂਲਾ 99 ਫ਼ੀਸਦ ਮੁਕੰਮਲ ਕਰ ਲਿਆ ਗਿਆ ਹੈ। ਕੋਈ ਵੀ ਇਸ ਦੇ ਵੇਰਵਿਆਂ ਦਾ ਖੁਲਾਸਾ ਨਹੀਂ ਕਰੇਗਾ। ਮੈਂ ਕਹਿ ਸਕਦਾ ਹਾਂ ਮੁੰਬਈ ਵਿਚਲੀਆਂ ਸੀਟਾਂ ਦੀ ਵੰਡ ਬਾਰੇ ਚਰਚਾ ਹੁਣ ਪੂਰੀ ਹੋ ਚੁੱਕੀ ਹੈ।’’ ਉਨ੍ਹਾਂ ਆਖਿਆ ਕਿ ਐੱਮਵੀਏ ’ਚ ਸ਼ਾਮਲ ਪਾਰਟੀਆਂ ਦਰਮਿਆਨ ਮੁੱਖ ਮੰਤਰੀ ਸਣੇ ਕਿਸੇ ਵੀ ਅਹੁਦੇ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੈ। ਮਹਾਰਾਸ਼ਟਰ ਵਿਚਲੀਆਂ ਬਾਕੀ ਅਸੈਂਬਲੀ ਸੀਟਾਂ ਸਬੰਧੀ ਸੀਟ-ਵੰਡ ਫਾਰਮੂਲੇ ’ਤੇ ਚਰਚਾ 27 ਅਗਸਤ ਨੂੰ ਸ਼ੁਰੂ ਹੋਵੇਗੀ। ਸੰਜੈ ਰਾਊਤ ਨੇ ਕਿਹਾ ਕਿ ਐੱਮਵੀਏ ਨੇ ਸੀਟ ਵੰਡ ਫਾਰਮੂਲੇ ਬਾਰੇ ਗੱਲ ਕਰਦੇ ਸਮੇਂ ਬਹੁਤ ਜ਼ਿਆਦਾ ਚੌਕਸੀ ਵਰਤੀ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਮੁੰਬਈ ਦੀ ਕਮਾਨ ਮਰਾਠੀ ਬੋਲਦੇ ਲੋਕਾਂ ਦੇ ਹੱਥਾਂ ’ਚ ਰਹੇ।
ਕਾਂਗਰਸ ਵੱਲੋਂ ਵਿਦਰਭ ਖੇਤਰ ’ਚ ਜ਼ਿਆਦਾ ਸੀਟਾਂ ਮੰਗੇ ਜਾਣ ਦੇ ਖਦਸ਼ੇ ਸਬੰਧੀ ਸਵਾਲ ’ਤੇ ਰਾਊਤ ਨੇ ਆਖਿਆ, ‘‘ਅਸੀਂ ਸੀਟਾਂ ਦੀ ਵੰਡ ’ਚ ਤਵਾਜ਼ਨ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਤਿੰਨਾਂ ਪਾਰਟੀਆਂ ਵਿਚਾਲੇ ਚੱਲ ਰਹੀ ਚਰਚਾ ਬਾਰੇ ਕੋਈ ਵੀ ਖੁਲਾਸਾ ਨਹੀਂ
ਕੀਤਾ ਜਾਵੇਗਾ।’’ -ਪੀਟੀਆਈ

Advertisement

Advertisement