ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਹੱਦ ’ਤੇ ਤਲਾਸ਼ੀ ਮੁਹਿੰਮ ਜਾਰੀ

08:30 AM Aug 30, 2024 IST
ਰਾਵੀ ਦਰਿਆ ਦੇ ਕਥਲੌਰ ਪੁਲ ਕੋਲ ਸੁਰੱਖਿਆ ਦਸਤੇ ਜਾਂਚ ਮੁਹਿੰਮ ਚਲਾਉਂਦੇ ਹੋਏ।

ਐੱਨਪੀ ਧਵਨ
ਪਠਾਨਕੋਟ, 29 ਅਗਸਤ
ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਛੌੜੀਆਂ ਵਿੱਚ ਤਿੰਨ ਮਸ਼ਕੂਕਾਂ ਦੇ ਦਿਖਾਈ ਦੇਣ ਬਾਅਦ ਦੂਸਰੇ ਦਿਨ ਵੀ ਪੁਲੀਸ, ਕਮਾਂਡੋਜ਼ ਅਤੇ ਬੀਐਸਐਫ ਨੇ ਤਲਾਸ਼ੀ ਅਭਿਆਨ ਚਲਾਇਆ। ਇਸ ਅਭਿਆਨ ਦੀ ਅਗਵਾਈ ਡੀਐੱਸਪੀ (ਦਿਹਾਤੀ) ਸੁਖਜਿੰਦਰ ਥਾਪਰ ਅਤੇ ਤਾਰਾਗੜ੍ਹ ਦੇ ਥਾਣਾ ਮੁਖੀ ਮਨਜੀਤ ਸਿੰਘ ਕਰ ਰਹੇ ਸਨ। ਲੰਘੇ ਦਿਨ ਇਹ ਮਾਮਲਾ ਸਾਹਮਣੇ ਆਉਣ ਬਾਅਦ ਸੁਰੱਖਿਆ ਏਜੰਸੀਆਂ ਹਾਈ ਅਲਰਟ ’ਤੇ ਹਨ ਅਤੇ ਅੰਤਰਰਾਜੀ ਨਾਕਿਆਂ ਉਪਰ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰ ਦਿੱਤਾ ਗਿਆ ਹੈ। ਅੱਜ ਸੁਰੱਖਿਆ ਦਸਤਿਆਂ ਨੇ ਕਥਲੌਰ ਪੁਲ, ਵਾਈਲਡ ਲਾਈਫ ਸੈਂਚੁਰੀ ਅਤੇ ਰਾਵੀ ਦਰਿਆ ਦੇ ਨਾਲ ਲੱਗਦੇ ਜੰਗਲਾਂ ਤੇ ਗੁੱਜਰਾਂ ਦੇ ਡੇਰਿਆਂ, ਖੰਡਰ ਇਮਾਰਤਾਂ ਵਿੱਚ ਤਲਾਸ਼ੀ ਲਈ।

Advertisement

Advertisement