ਐਸਡੀਐਮ ਤੇ ਗਮਾਡਾ ਦੇ ਅਧਿਕਾਰੀ ਓਮੈਕਸ ਪੁੱਜੇ
06:16 AM Sep 19, 2024 IST
ਪੱਤਰ ਪੇ੍ਰਰਕ
ਮੁੱਲਾਂਪੁਰ ਗਰੀਬਦਾਸ, 18 ਸਤੰਬਰ
ਗਮਾਡਾ ਦੀ ਵੀ ਆਰ-6 ਸੜਕ ਦੀ ਮਾੜੀ ਹਾਲਤ ਖ਼ਿਲਾਫ਼ ਇੱਥੇ ਲੋਕਾਂ ’ਚ ਰੋਹ ਭਖਿਆ ਹੋਇਆ ਹੈ। ਇਸ ਦੇ ਮੱਦੇਨਜ਼ਰ ਅੱਜ ਐੱਸਡੀਐਮ ਖਰੜ ਗੁਰਮੰਦਰ ਸਿੰਘ ਨੇ ਗਮਾਡਾ ਦੇ ਕਾਰਜਕਾਰੀ ਇੰਜਨੀਅਰ ਅਵਦੀਪ ਅਤੇ ਓਮੈਕਸ ਦੇ ਨੁਮਾਇੰਦਿਆਂ ਨਾਲ ਸੜਕ ਦਾ ਦੌਰਾ ਕੀਤਾ। ਉਨ੍ਹਾਂ ਗਮਾਡਾ ਅਧਿਕਾਰੀ ਤੇ ਓਮੈਕਸ ਨੂੰ ਹਦਾਇਤ ਕੀਤੀ ਗਈ ਕਿ ਇਲਾਕਾ ਵਾਸੀਆਂ ਦੀਆਂ ਦਿੱਕਤਾਂ ਦੂਰ ਕੀਤੀਆਂ ਜਾਣ। ਸ੍ਰੀ ਅਵਦੀਪ ਨੇ ਦੱਸਿਆ ਕਿ ਆਰ-6 ਸੜਕ ਸਬੰਧੀ ਮਾਮਲਾ ਅਦਾਲਤ ’ਚ ਸੁਣਵਾਈ ਅਧੀਨ ਹੈ ਤੇ ਕੁਝ ਹੋਰ ਕਾਨੂੰਨੀ ਅੜਿੱਕੇ ਹਨ। ਐਸਡੀਐਮ ਨੇ ਇਸ ਸਬੰਧੀ ਏਡੀਸੀ ਯੂਡੀ ਨਾਲ ਮੀਟਿੰਗ ਕਰਨ ਲਈ ਕਿਹਾ।
Advertisement
Advertisement