For the best experience, open
https://m.punjabitribuneonline.com
on your mobile browser.
Advertisement

ਯੁਵਕ ਮੇਲੇ ’ਚ ਐੱਸਡੀ ਕਾਲਜ ਵਿੱਦਿਅਕ ਸੰਸਥਾਵਾਂ ਮੋਹਰੀ

10:07 AM Oct 09, 2023 IST
ਯੁਵਕ ਮੇਲੇ ’ਚ ਐੱਸਡੀ ਕਾਲਜ ਵਿੱਦਿਅਕ ਸੰਸਥਾਵਾਂ ਮੋਹਰੀ
ਜੇਤੂ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਵਿਦਿਆਰਥੀ।
Advertisement

ਰਵਿੰਦਰ ਰਵੀ/ ਪ੍ਰਸ਼ੋਤਮ ਬੱਲੀ
ਬਰਨਾਲਾ, 8 ਅਕਤੂਬਰ
ਐੱਸ.ਡੀ. ਕਾਲਜ ਵਿੱਦਿਅਕ ਸੰਸਥਾਵਾਂ ਵੱਲੋਂ ਚਲਾਏ ਜਾ ਰਹੇ ਐੱਸ. ਡੀ. ਡਿਗਰੀ ਕਾਲਜ ਅਤੇ ਐੱਸ. ਡੀ. ਕਾਲਜ ਆਫ਼ ਐਜੂਕੇਸ਼ਨ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਰਨਾਲਾ-ਮਾਲੇਰਕੋਟਲਾ ਜ਼ੋਨ ਦੇ ਖੇਤਰੀ ਯੁਵਕ ਮੇਲੇ ਵਿੱਚ ਝੰਡੀ ਰਹੀ ਹੈ। ਸੰਸਥਾ ਦੇ ਪੀ.ਆਰ.ਓ. ਪ੍ਰੋ. ਸ਼ੋਇਬ ਜ਼ਫ਼ਰ ਨੇ ਦੱਸਿਆ ਕਿ ਐੱਸ.ਡੀ. ਕਾਲਜ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਇੱਕ ਵਾਰ ਮੁੜ ਓਵਰਆਲ ਟਰਾਫ਼ੀ ਜਿੱਤਣ ’ਚ ਕਾਮਯਾਬ ਰਿਹਾ।
ਜਾਣਕਾਰੀ ਮੁਤਾਬਕ ਖੇਤਰੀ ਯੁਵਕ ਮੇਲੇ ਵਿੱਚ ਜ਼ੋਨ ਦੇ 39 ਕਾਲਜਾਂ ਨੇ ਹਿੱਸਾ ਲਿਆ। ਐੱਸ.ਡੀ. ਕਾਲਜ ਨੇ ਲਘੂ ਫਿਲਮ, ਗਰੁੱਪ ਸ਼ਬਦ, ਕੁਇੱਜ਼, ਨਾਲਾ ਬੁਣਨ, ਮਿੱਟੀ ਦੇ ਖਿਡੌਣੇ, ਵੈਸਟਰਨ ਇੰਸਟਰੂਮੈਂਟ (ਸੋਲੋ), ਰੰਗੋਲੀ, ਕਾਰਟੂਨਿੰਗ, ਵਾਦ ਵਵਿਾਦ (ਪੱਖ), ਕਲਾਸੀਕਲ ਇੰਸਟਰੂਮੈਂਟਲ ਪ੍ਰਕਸ਼ਨ, ਮੌਕੇ ’ਤੇ ਚਿੱਤਰਕਾਰੀ­ ਇੰਸਟਾਲੇਸ਼ਨ­ ਫੋਟੋਗ੍ਰਾਫ਼ੀ­, ਵੈਸਟਰਨ ਗਰੁੱਪ ਸਾਂਗ­, ਭਾਸ਼ਣ ਕਲਾ­, ਇਕਾਂਗੀ ਨਾਟਕ­, ਗੁੱਡੀਆਂ ਪਟੋਲੇ ਅਤੇ ਕਲੀ ਗਾਇਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਪੀੜ੍ਹੀ ਬੁਣਨ, ਫੋਕ ਆਰਕੈਸਟਰਾ, ਗਿੱਧਾ, ਛਿੱਕੂ ਬਣਾਉਣ, ਵੈਸਟਰਨ ਵੋਕਲ ਸੋਲੋ, ਕਢਾਈ, ਪੱਖੀ ਬੁਣਨ, ਖਿੱਦੋ ਬਣਾਉਣ, ਗਰੁੱਪ ਸਾਂਗ ਇੰਡੀਅਨ, ਨੁੱਕੜ ਨਾਟਕ, ਲੋਕ ਸਾਜ਼, ਕਲਚਰਲ ਕੁਇੱਜ਼ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਰਵਾਇਤੀ ਲੋਕ ਗੀਤ, ਸਕਿੱਟ, ਕਵੀਸ਼ਰੀ, ਵਾਰ ਗਾਇਨ, ਰੱਸਾ ਵੱਟਣ, ਭੰਗੜਾ, ਮਿਮਿਕਰੀ, ਵਾਦ ਵਵਿਾਦ (ਵਿਪੱਖ) ਵਿੱਚ ਕਾਲਜ ਤੀਜੇ ਨੰਬਰ ’ਤੇ ਰਿਹਾ। ਡਬਿੇਟ, ਫ਼ੋਟੋਗ੍ਰਾਫੀ, ਇੰਸਟਾਲੇਸ਼ਨ, ਰੰਗੋਲੀ, ਕੁਇੱਜ਼, ਮਿੱਟੀ ਦੇ ਖਿਡੌਣੇ ਬਣਾਉਣ ਵਿੱਚ ਦੂਜਾ ਸਥਾਨ ਅਤੇ ਨਾਲਾ ਬਣਾਉਣ, ਪਰਾਂਦਾ, ਖਿੱਦੋ ਬਣਾਉਣ, ਵੈਸਟਰਨ ਗਰੁੱਪ ਸਾਂਗ ਤੇ ਲਘੂ ਫ਼ਿਲਮ ਵਿਚ ਤੀਜਾ ਸਥਾਨ ਹਾਸਲ ਕਰਦੇ ਹੋਏ ਚੰਗਾ ਪ੍ਰਦਰਸ਼ਨ ਕੀਤਾ।
ਦੋਵੇਂ ਕਾਲਜਾਂ ਦੀਆਂ ਟੀਮਾਂ ਦੇ ਕੋ-ਆਰਡੀਨੇਟਰ ਪ੍ਰੋ. ਨਿਰਮਲ ਗੁਪਤਾ ਅਤੇ ਡਾ. ਸੀਮਾ ਸ਼ਰਮਾ ਨੇ ਕਿਹਾ ਕਿ ਹੁਣ ਵਿਦਿਆਰਥੀਆਂ ਦਾ ਅਗਲਾ ਟੀਚਾ ਅੰਤਰ-ਜ਼ੋਨਲ ਮੁਕਾਬਲੇ ਹਨ। ਐੱਸ.ਡੀ. ਕਾਲਜ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਨਰੇਸ਼ ਸਿੰਗਲਾ, ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਹਰਦਿਆਲ ਸਿੰਘ ਅੱਤਰੀ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ, ਪ੍ਰਿੰਸੀਪਲ ਡਾ. ਰਮਾ ਸ਼ਰਮਾ ਅਤੇ ਪ੍ਰਿੰਸੀਪਲ ਡਾ. ਤਪਨ ਕੁਮਾਰ ਸ਼ਾਹੂ ਨੇ ਟੀਮ ਇੰਚਾਰਜਾਂ ਅਤੇ ਵਿਦਿਆਰਥੀਆਂ ਨੂੰ ਇਸ ਕਾਮਯਾਬੀ ’ਤੇ ਵਧਾਈ ਦਿੱਤੀ ਅਤੇ ਅੰਤਰ-ਜ਼ੋਨਲ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।

Advertisement

Advertisement
Advertisement
Author Image

Advertisement