ਪੀਸੀਐੱਸ ਪ੍ਰੀਖਿਆ ਦੀ ਕੋਚਿੰਗ ਲਈ ਸਕਰੀਨਿੰਗ ਟੈਸਟ 4 ਨੂੰ
07:39 AM Feb 01, 2025 IST
Advertisement
ਪੱਤਰ ਪ੍ਰੇਰਕ
ਪਟਿਆਲਾ, 31 ਜਨਵਰੀ
ਪਟਿਆਲਾ ਜ਼ਿਲ੍ਹੇ ਦੇ ਨੌਜਵਾਨਾਂ ਲਈ ਮੁਫ਼ਤ ਕੋਚਿੰਗ ਪੀਸੀਐੱਸ ਪ੍ਰੀਖਿਆ 2025 ਦਾ ਬੈਚ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕੋਚਿੰਗ ਦਾ ਲਾਭ ਲੈਣ ਵਾਲੇ ਚਾਹਵਾਨ ਉਮੀਦਵਾਰ tinyurl.com/coachingpcs2025 ਲਿੰਕ ’ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਬੈਚ ਲਈ ਉਹੀ ਨੌਜਵਾਨ ਭਾਗ ਲੈ ਸਕਣਗੇ ਜਿਹੜੇ ਪਟਿਆਲਾ ਜ਼ਿਲ੍ਹੇ ਦੇ ਵਸਨੀਕ ਹੋਣ ਅਤੇ ਉਨ੍ਹਾਂ ਨੇ ਪੀਸੀਐੱਸ ਪ੍ਰੀਖਿਆ 2025 ਦਾ ਫਾਰਮ ਭਰਿਆ ਹੋਵੇ। ਪੀਸੀਐੱਸ ਪ੍ਰੀਖਿਆ 2025 ਦੀ ਮੁਫ਼ਤ ਕੋਚਿੰਗ ਲੈਣ ਲਈ 4 ਫਰਵਰੀ ਨੂੰ ਸਵੇਰੇ 10.30 ਵਜੇ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਡੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਪਟਿਆਲਾ ਵਿੱਚ ਸਕਰੀਨਿੰਗ ਟੈਸਟ ਲਿਆ ਜਾਵੇਗਾ।
Advertisement
Advertisement
Advertisement