ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੈੱਕ ਦੀ ਅਦਾਇਗੀ ਨਾ ਕਰਨ ’ਤੇ ਬੈਂਕ ਅੱਗੇ ਨਾਅਰੇਬਾਜ਼ੀ

11:00 AM Aug 18, 2024 IST
ਬੈਂਕ ਅੱਗੇ ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਠੇਕੇਦਾਰ ਮੁਨੀਸ਼ ਜੈਨ ਅਤੇ ਹੋਰ।

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 17 ਅਗਸਤ
ਕੋਟਕ ਮਹਿੰਦਰਾ ਬੈਂਕ (ਡੱਬਵਾਲੀ ਸ਼ਾਖਾ) ਵੱਲੋਂ 24 ਦਿਨਾਂ ਤੋਂ ਨਗਰ ਪ੍ਰੀਸ਼ਦ ਡੱਬਵਾਲੀ ਦੇ 11.24 ਲੱਖ ਰੁਪਏ ਚੈੱਕ ਦੀ ਆਰਟੀਜੀਐੱਸ ਨਾ ਕਰਨ ’ਤੇ ਠੇਕੇਦਾਰ ਮੁਨੀਸ਼ ਜੈਨ ਨੇ ਚੌਟਾਲਾ ਰੋਡ ’ਤੇ ਬੈਂਕ ਅੱਗੇ ਧਰਨਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਨਗਰ ਪ੍ਰੀਸ਼ਦ ਨੇ 25 ਜੁਲਾਈ ਨੂੰ ਪਰਮਵੀਰ ਕੰਸਟਰਸ਼ਨਜ਼ ਨੂੰ 11.24 ਲੱਖ 85 ਰੁਪਏ ਦਾ ਚੈੱਕ ਜਾਰੀ ਕੀਤਾ ਸੀ। ਚੈਕ ਆਰਟੀਜੀਐੱਸ ਲਈ ਬੈਂਕ ਭੇਜਿਆ ਗਿਆ। ਬੈਂਕ ਨੇ ਪ੍ਰੀਸ਼ਦ ਅਕਾਊਂਟੈਂਟ ਤਬਦੀਲ ਹੋਣ ਦੇ ਤਕਨੀਕੀ ਬਹਾਨੇ ਤਹਿਤ ਅਦਾਇਗੀ ਨਹੀਂ ਕੀਤੀ। ਠੇਕੇਦਾਰ ਮੁਨੀਸ਼ ਜੈਨ ਡੱਬਵਾਲੀ ਦੇ ਸੀਨੀਅਰ ਕਾਂਗਰਸ ਇੰਦਰ ਜੈਨ ਦੇ ਪੁੱਤਰ ਹਨ। ਇਸ ਦੌਰਾਨ ਨਗਰ ਪ੍ਰੀਸ਼ਦ ਚੇਅਰਮੈਨ ਟੇਕ ਚੰਦ ਛਾਬੜਾ, ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਡੱਬਵਾਲੀ ਸ਼ਾਖਾ ਦੇ ਗੁਰਦੀਪ ਕਾਮਰਾ, ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜੇਸ਼ ਜਿੰਦਲ, ਸਮਾਜ ਸੇਵੀ ਸੁਰਿੰਦਰ ਸਿੰਗਲਾ, ਕੌਂਸਲਰ ਸਮਨਦੀਪ ਬਰਾੜ ਆਦਿ ਬੈਂਕ ਵਿੱਚ ਪੁੱਜ ਗਏ, ਜਿਨ੍ਹਾਂ ਬੈਂਕ ਸਟਾਫ਼ ਤੋਂ ਕਾਫ਼ੀ ਜਵਾਬਤਲਬੀ ਕੀਤੀ।
ਬੈਂਕ ਦੇ ਗੈਰ ਜ਼ਿੰਮੇਵਾਰਾਨਾ ਰਵੱਈਏ ਖਿਲਾਫ਼ ਨਗਰ ਪ੍ਰੀਸ਼ਦ ਦੇ ਚੇਅਰਮੈਨ ਟੇਕ ਚੰਦ ਛਾਬੜਾ ਨੇ ਬੈਂਕ ਵਿੱਚੋਂ ਨਗਰ ਪ੍ਰੀਸ਼ਦ ਦਾ ਖਾਤਾ ਬੰਦ ਕਰਵਾਉਣ ਦਾ ਐਲਾਨ ਕੀਤਾ। ਮੁਨੀਸ਼ ਜੈਨ ਨੇ ਕਿਹਾ ਕਿ ਬੈਂਕ ਵੱਲੋਂ ਅਦਾਇਗੀ ਲਈ ਕਾਫ਼ੀ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਮੁਨੀਸ਼ ਨੇ ਦੱਸਿਆ ਕਿ ਅੱਜ ਜਦੋਂ ਉਹ ਅਦਾਇਗੀ ਦੀ ਚਾਰਾਜੋਈ ਲਈ ਬੈਂਕ ਪੁੱਜੇ ਤਾਂ ਮੈਨੇਜਰ ਨੇ ਕਿਹਾ ਕਿ ਨਗਰ ਪ੍ਰੀਸ਼ਦ ਦੇ ਈਓ ਦਾ ਤਬਾਦਲਾ ਹੋ ਗਿਆ। ਤੁਹਾਡਾ ਮਾਮਲਾ ਬੈਂਕ ਦੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਹੈ। ਮੁਨੀਸ਼ ਜੈਨ, ਗੁਰਦੀਪ ਕਾਮਰਾ ਤੇ ਰਾਜੇਸ਼ ਜਿੰਦਲ ਨੇ ਕਿਹਾ ਕਿ ਜਾਰੀ ਚੈੱਕ ‘ਤੇ ਈਓ ਅਤੇ ਅਕਾਊਟੈਂਟ ਦੇ ਦਸਤਖ਼ਤ ਹੋਣ ਦੀ ਸੂਰਤ ਵਿੱਚ ਨਿਯਮਾਂ ਅਨੁਸਾਰ ਆਰਟੀਜੀਐਸ ਤੁਰੰਤ ਹੋਣੀ ਚਾਹੀਦੀ ਸੀ। ਆਰਟੀਜੀਐੱਸ ਨਾ ਹੋਣ ਬਾਰੇ ਲਿਖਤ ਵਿੱਚ ਮੰਗਣ ’ਤੇ ਬਰਾਂਚ ਮੈਨੇਜਰ ਨੇ ਟਾਲ ਮਟੋਲ ਕੀਤੀ।

Advertisement

ਇਸ ਮਸਲੇ ’ਤੇ ਮੀਟਿੰਗ ਚੱਲ ਰਹੀ ਹੈ: ਬਰਾਂਚ ਮੈਨੇਜਰ

ਬਰਾਂਚ ਮੈਨੇਜਰ ਸ਼ਾਇਨਾ ਦਾ ਕਹਿਣਾ ਸੀ ਕਿ ਉਹ ਦੇਰ ਸ਼ਾਮ ਤੱਕ ਆਰਟੀਜੀਐੱਸ ਕਰਵਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਉਨ੍ਹਾਂ ਦੀ ਇਸੇ ਮਸਲੇ ’ਤੇ ਮੀਟਿੰਗ ਚੱਲ ਰਹੀ ਹੈ। ਉਹ ਹੋਰ ਕੁੱਝ ਨਹੀਂ ਕਹਿਣਾ ਚਾਹੁੰਦੇ।

Advertisement
Advertisement