ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਂ-ਪੁੱਤ ’ਤੇ ਸਕਾਰਪੀਓ ਚੜ੍ਹਾਈ, ਇੱਕ ਜ਼ਖ਼ਮੀ

10:43 AM Oct 20, 2024 IST

ਪੱਤਰ ਪ੍ਰੇਰਕ
ਲਹਿਰਾਗਾਗਾ, 19 ਅਕਤੂਬਰ
ਨੇੜਲੇ ਪਿੰਡ ਆਲਮਪੁਰ ਵਿੱਚ ਔਰਤ ਤੇ ਉਸ ਦੇ ਪੁੱਤ ’ਤੇ ਸਕਾਰਪੀਓ ਚੜ੍ਹਾ ਦਿੱਤੀ ਜਿਸ ਵਿੱਚ ਲੜਕਾ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਸਿਵਲ ਹਸਪਤਾਲ ਲਹਿਰਾਗਾਗਾ ਦਾਖ਼ਲ ਕਰਵਾਇਆ ਜਿੱਥੋਂ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ ਹੈ। ਐੱਸਐੱਚਓ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਬਲਵੀਰ ਕੌਰ ਪਤਨੀ ਬਘੇਲ ਸਿੰਘ ਵਾਸੀ ਆਲਮਪੁਰ ਦੀ ਸ਼ਿਕਾਇਤ ’ਤੇ ਵਰਿੰਦਰ ਸਿੰਘ ਪੁੱਤਰ ਮੇਜਰ ਸਿੰਘ ਅਤੇ ਜਸਕਰਨ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀਅਨ ਗੁਰਨੇ ਕਲਾਂ ਤੇ ਇੱਕ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਬਲਵੀਰ ਕੌਰ ਨੇ ਦੱਸਿਆ ਕਿ ਉਹ ਤੇ ਉਸਦਾ ਲੜਕਾ ਚਮਕੌਰ ਸਿੰਘ ਆਲਮਪੁਰ ਕੋਲ ਨਹਿਰ ਦੇ ਪੁਲ ’ਤੇ ਬੈਠੇ ਸੀ ਤਾਂ ਮੁਲਜ਼ਮਾਂ ਨੇ ਚਮਕੌਰ ਸਿੰਘ ਦੀ ਲੱਤ ’ਤੇ ਵਾਹਨ ਚੜ੍ਹਾ ਦਿੱਤਾ ਅਤੇ ਕੁੱਟਮਾਰ ਵੀ ਕੀਤੀ।

Advertisement

Advertisement