ਫਲਾਈਓਵਰ ਤੋਂ ਡਿੱਗਣ ਕਾਰਨ ਸਕੂਟੀ ਸਵਾਰ ਦੀ ਮੌਤ
05:42 AM Jan 15, 2025 IST
ਪੱਤਰ ਪ੍ਰੇਰਕਪਠਾਨਕੋਟ, 14 ਜਨਵਰੀ
Advertisement
ਇੱਥੇ ਮੁਹੱਲਾ ਘਰਥੋਲੀ ਦਾ ਸਕੂਟੀ ਸਵਾਰ ਸਤੀਸ਼ ਕੁਮਾਰ ਲੰਘੀ ਰਾਤ ਤੂੜੀ ਵਾਲਾ ਚੌਕ ਸਥਿਤ ਫਲਾਈਓਵਰ ਤੋਂ ਥੱਲੇ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਉਹ ਆਪਣੀ ਸਕੂਟੀ ’ਤੇ ਚੱਕੀ ਪੁਲ ਤੋਂ ਨਲਵਾ ਪੁਲ ਵੱਲ ਜਾ ਰਿਹਾ ਸੀ ਕਿ ਤੂੜੀ ਵਾਲਾ ਚੌਕ ਕੋਲ ਪੁੱਜਣ ’ਤੇ ਸੰਘਣੀ ਧੁੰਦ ਕਾਰਨ ਉਹ ਥੱਲੇ ਜਾ ਡਿੱਗਿਆ। ਥਾਣਾ ਡਿਵੀਜ਼ਨ ਨੰਬਰ-2 ਦੇ ਏਐੱਸਆਈ ਬੋਧ ਰਾਜ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਸੀ। ਹਾਲਾਂ ਕਿ ਪਰਿਵਾਰ ਨੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕਰਵਾਈ ਅਤੇ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਤੋਂ ਵੀ ਮਨ੍ਹਾਂ ਕਰ ਦਿੱਤਾ ਪਰ ਪੁਲੀਸ ਨੇ ਕਾਗਜ਼ੀ ਕਾਰਵਾਈ ਕਰ ਕੇ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ।
Advertisement
Advertisement