For the best experience, open
https://m.punjabitribuneonline.com
on your mobile browser.
Advertisement

ਸਕੂਟਰੀ ਸਵਾਰਾਂ ਨੇ ਫੋਨ ਝਪਟਿਆ

09:50 AM Apr 13, 2024 IST
ਸਕੂਟਰੀ ਸਵਾਰਾਂ ਨੇ ਫੋਨ ਝਪਟਿਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਭਵਾਨੀਗੜ੍ਹ, 12 ਅਪਰੈਲ
ਇੱਥੇ ਅੱਜ ਸਕੂਟਰੀ ਸਵਾਰ ਦੋ ਵਿਅਕਤੀ ਸਾਈਕਲ ’ਤੇ ਜਾ ਰਹੇ ਕੇਵਲ ਕ੍ਰਿਸ਼ਨ ਤੋਂ ਮੋਬਾਈਲ ਖੋਹ ਕੇ ਫਰਾਰ ਹੋ ਗਏ। ਮੋਬਾਈਲ ਖੋਹਣ ਦੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।
ਇਸ ਸਬੰਧੀ ਕੇਵਲ ਕ੍ਰਿਸ਼ਨ ਵਾਸੀ ਪਟਿਆਲਾ ਰੋਡ ਭਵਾਨੀਗੜ੍ਹ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਸਰਵਿਸ ਲਾਈਨ ’ਤੇ ਟਰੱਕ ਯੂਨੀਅਨ ਦੇ ਸਾਹਮਣੇ ਪੰਡਤਾਂ ਦੇ ਢਾਬੇ ਕੋਲੋਂ ਸਾਈਕਲ ’ਤੇ ਲੰਘ ਰਿਹਾ ਸੀ ਤਾਂ ਪਿੱਛੋਂ ਆਏ ਦੋ ਅਣਪਛਾਤੇ ਸਕੂਟਰੀ ਸਵਾਰ ਵਿਅਕਤੀ ਉਸ ਦਾ ਰੀਅਲ ਮੀ67 (5 ਜੀ) ਮੋਬਾਈਲ ਖੋਹ ਕੇ ਫਰਾਰ ਹੋ ਗਏ। ਪੁਲੀਸ ਵੱਲੋਂ ਸ਼ਿਕਾਇਤ ਦੇ ਆਧਾਰ ਤੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

Advertisement

Advertisement
Author Image

joginder kumar

View all posts

Advertisement
Advertisement
×