ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਗਿਆਨੀ ਡਾ. ਹਰੀ ਰਾਮ ਨੂੰ ਪ੍ਰੋਫੈਸਰ ਚੇਅਰ ਐਵਾਰਡ ਮਿਲਿਆ

10:06 AM Jul 11, 2024 IST

ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਜੁਲਾਈ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਸਲ ਵਿਗਿਆਨ ਵਿਭਾਗ ਦੇ ਮੁਖੀ ਅਤੇ ਕਣਕ ਵਿਗਿਆਨੀ ਡਾ. ਹਰੀ ਰਾਮ ਨੂੰ ਪੀਏਯੂ ਵੱਲੋਂ ਚਾਰ ਸਾਲ ਲਈ ਪ੍ਰੋਫੈਸਰ ਮਨਜੀਤ ਸਿੰਘ ਛੀਨਨ ਵਿਸ਼ੇਸ਼ਤਾ ਪ੍ਰੋਫੈਸਰ ਚੇਅਰ ਐਵਾਰਡ ਨਾਲ ਨਿਵਾਜਿਆ ਗਿਆ ਹੈ। ਡਾ. ਹਰੀ ਰਾਮ ਦੇ ਨਾਂ ਹੇਠ 121 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖੋਜ ਪੱਤਰ ਪ੍ਰਕਾਸ਼ਿਤ ਹਨ। ਉਨ੍ਹਾਂ ਨੇ 88 ਮਕਬੂਲ ਲੇਖ ਲਿਖੇ ਅਤੇ 26 ਵਾਰ ਟੀਵੀ, ਰੇਡੀਓ ਵਾਰਤਾਵਾਂ ਵਿਚ ਹਿੱਸਾ ਲਿਆ। ਕਿਸਾਨਾਂ ਨੂੰ 180 ਭਾਸ਼ਣ ਦੇਣ ਵਾਲੇ ਫਸਲ ਵਿਗਿਆਨੀ ਨੇ 33 ਫਸਲ ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਵਿਕਸਿਤ ਕੀਤੀਆਂ ਹਨ। ਮੁੱਖ ਨਿਗਰਾਨ ਅਤੇ ਸਹਾਇਕ ਨਿਗਰਾਨ ਵਜੋਂ ਉਹ 12 ਖੋਜ ਪ੍ਰਾਜੈਕਟਾਂ ਦਾ ਹਿੱਸਾ ਰਹੇ। ਉਨ੍ਹਾਂ ਨੂੰ ਕਣਕ ਅਤੇ ਜੌਂਆਂ ਦੀ ਖੋਜ ਲਈ ਡਾ. ਐੱਸ ਨਾਗਾਰਾਜਨ ਯਾਦਗਾਰੀ ਐਵਾਰਡ ਪ੍ਰਦਾਨ ਕੀਤਾ ਗਿਆ। ਜਿਸ ਟੀਮ ਨੂੰ ਮੂੰਗੀ, ਕਣਕ ਅਤੇ ਜੌਂਆਂ ਦੇ ਖੇਤਰ ਵਿਚ ਸਰਵੋਤਮ ਇਨਾਮ ਮਿਲੇ, ਡਾ. ਹਰੀ ਰਾਮ ਉਸ ਦਾ ਹਿੱਸਾ ਰਹੇ ਹਨ। ਭਾਰਤੀ ਫਸਲ ਵਿਗਿਆਨ ਸੁਸਾਇਟੀ ਸਮੇਤ ਉਹ ਰਾਸ਼ਟਰੀ ਪੱਧਰ ਦੀਆਂ ਤਿੰਨ ਸੁਸਾਇਟੀਆਂ ਦੇ ਫੈਲੋ ਵੀ ਹਨ। ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਪ੍ਰਾਪਤੀ ਲਈ ਡਾ. ਹਰੀ ਰਾਮ ਨੂੰ ਵਧਾਈ ਦਿੱਤੀ ਹੈ।

Advertisement

Advertisement