ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੇਂਟ ਬਚਨਪੁਰੀ ਸਕੂਲ ਪੱਖੋ ਕਲਾਂ ਵਿੱਚ ਵਿਗਿਆਨ ਵਰਕਸ਼ਾਪ

10:10 AM Aug 24, 2024 IST
ਵਰਕਸ਼ਾਪ ਦੌਰਾਨ ਮਾਡਲ ਦੇਖਦੇ ਹੋਏ ਵਿਦਿਆਰਥੀ।

ਸ਼ੰਗਾਰਾ ਸਿੰਘ ਅਕਲੀਆ
ਜੋਗਾ, 23 ਅਗਸਤ
ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿੱਚ ਅੱਜ ਸਕੂਲ ਵਿਦਿਆਰਥੀਆਂ ਨੂੰ ਮਨੁੱਖੀ ਸਰੀਰ ਦੀ ਪ੍ਰਣਾਲੀ ਅਤੇ ਸਰੀਰ ਦੇ ਅੰਦਰੂਨੀ ਬਾਹਰੀ ਅੰਗਾਂ ਦੀ ਜਾਣਕਾਰੀ ਦੇਣ ਲਈ ‘ਆਓ ਸਰੀਰ ਨੂੰ ਜਾਣੀਏ” ਸਿਰਲੇਖ ਹੇਠ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਵਿੱਚ ਸਾਇੰਸ ਅਧਿਆਪਕ ਗਗਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਸਰੀਰ ਦੇ ਅੰਗਾਂ ਦਿਲ, ਦਿਮਾਗ, ਫੇਫੜਿਆਂ ਅਤੇ ਬਾਹਰੀ ਸਰੀਰਕ ਢਾਂਚੇ ਹੱਡੀਆਂ ਦੀ ਕਾਰਜਸ਼ੀਲ ਮਾਡਲਾਂ ਰਾਹੀਂ ਜਾਣਕਾਰੀ ਦਿੱਤੀ ਗਈ। ਸਾਇੰਸ ਅਧਿਆਪਕ ਰਵੀਕਾਂਤ ਨੇ ਸਰੀਰਕ ਅੰਗਾਂ ਦੇ ਕੰਮ ਕਰਨ ਅਤੇ ਮਹੱਤਤਾ ਵਾਰੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਕਿਸ ਤਰ੍ਹਾਂ ਸਾਡੇ ਸਰੀਰ ਵਿਚਲੇ ਮੁੱਖ ਅੰਗ ਮਨੁੱਖੀ ਸਰੀਰ ਨੂੰ ਕੰਮ ਕਰਨ ਅਤੇ ਆਕਸੀਜਨ, ਪੌਸ਼ਟਿਕ ਤੱਤਾਂ ਨੂੰ ਪੂਰੇ ਸਰੀਰ ਵਿੱਚ ਪਹੁੰਚਾਉਣ ਵਿੱਚ ਸਾਡੀ ਮਦਦ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਅੰਗਾਂ ਨੂੰ ਸਿਹਤਮੰਦ ਰੱਖਣ ਲਈ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਫਾਸਟ ਫੂਡ, ਬਾਜ਼ਾਰੀ ਖਾਣੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਤੰਦਰੁਸਤ ਅਤੇ ਤਣਾਅਮੁਕਤ ਰੱਖਿਆ ਜਾ ਸਕੇ। ਇਸ ਮੌਕੇ ਸਕੂਲ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਅਤੇ ਸਾਗਰਜੀਤ ਸਿੰਘ ਖੀਪਲ ਹਾਜ਼ਰ ਸਨ।

Advertisement

Advertisement