ਮਲੂਕਾ ਸਕੂਲ ’ਚ ਸਾਇੰਸ ਮਾਡਲ ਤੇ ਆਰਟ ਪ੍ਰਦਰਸ਼ਨੀ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 2 ਸਤੰਬਰ
ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਵਿੱਚ ਪ੍ਰਿੰਸੀਪਲ ਗੁਰਿੰਦਰ ਕੌਰ ਦੀ ਦੇਖ-ਰੇਖ ਹੇਠ ਸਾਇੰਸ ਕਲੱਬ ਵੱਲੋਂ ਸਾਇੰਸ ਮਾਡਲ ਅਤੇ ਆਰਟ ਪ੍ਰਦਰਸ਼ਨ ਲਗਾਈ ਗਈ ਜਿਸ ’ਚ ਪੰਜਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਉਨ੍ਹਾਂ ਮਨੁੱਖੀ ਸਰੀਰ ਦੇ ਨਾਲ ਸੰਬੰਧਿਤ, ਊਰਜਾ ਦੇ ਸਰੋਤ, ਰੇਨ ਅਲਾਰਮ, ਸੁਰੱਖਿਆ ਯੰਤਰ, ਜਵਾਲਾਮੁਖੀ ਫੱਟਣਾ, ਬਜ਼ਰ ਖੇਡ (ਬਿਜਲੀ ਸਰਕਟ) ਸਾਇੰਸ ਟ੍ਰਿਕਸ, ਡੱਡੂ ਦਾ ਜੀਵਨ ਚੱਕਰ, ਸਿੰਜਾਈ ਸਿਸਟਮ, ਰੈਨ ਵਾਟਰ ਹਾਰਵੇਸਟਿੰਗ, ਬੋਹਰ ਮਾਡਲ ਪਰਾਗਨ ਕਿਰਿਆ ਬਾਰੇ ਮਾਡਲ ਬਣਾ ਕੇ ਪ੍ਰਦਰਸ਼ਨੀ ਲਗਾਈ। ਆਰਟ ਐਂਡ ਕਰਾਫਟ ਅਧਿਆਪਕ ਇੰਦਰਜੀਤ ਸਿੰਘ ਦੀ ਦੇਖ-ਰੇਖ ਹੇਠ ਆਰਟ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਨੇ ਕਲੇਅ ਮਾਡਲਿੰਗ, ਪੇਪਰ ਕ੍ਰਾਫਟ, ਬੈਸਟ ਆਊਟ ਆਫ ਵੇਸਟ ਮਟੀਰੀਅਲ ਦਾ ਇਸਤੇਮਾਲ ਕਰਕੇ ਸਜਾਵਟ ਨਾਲ ਸਬੰਧਿਤ ਵੱਖ-ਵੱਖ ਚੀਜ਼ਾਂ ਬਣਾਈਆਂ। ਵਿਦਿਆਰਥੀਆਂ ਨੇ ਸੂਟਾਂ ਤੇ ਬਲੋਕ ਪ੍ਰਿੰਟਿੰਗ ਕੀਤੀ। ਪ੍ਰਿੰਸੀਪਲ ਗੁਰਿੰਦਰ ਕੌਰ ਨੇ ਅਧਿਆਪਕਾਂ ਤੇ ਪ੍ਰਦਰਸ਼ਨੀ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸਾਇੰਸ ਕਲੱਬ ਦੇ ਮੈਂਬਰ ਚਰਨਜੀਤ ਕੌਰ, ਸੁਖਪਾਲ ਕੌਰ, ਲਵਪ੍ਰੀਤ ਕੌਰ, ਗੁਰਜੀਤ ਕੌਰ ਤੇ ਮਨਪ੍ਰੀਤ ਕੌਰ ਹਾਜ਼ਰ ਸਨ।