ਸਕੂਲ ਵਿੱਚ ਵਿਗਿਆਨ ਪ੍ਰਦਰਸ਼ਨੀ ਲਾਈ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 15 ਦਸੰਬਰ
ਇੱਥੇ ਬ੍ਰਿਲੀਐਂਟ ਮਾਈਂਡ ਆਰੀਅਨ ਸਕੂਲ ਵਿਚ ਵਿਸ਼ੇਸ਼ ਪੀਟੀਐੱਮ ਦੌਰਾਨ ਸਕੂਲ ਦੀਆਂ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਵਲੋਂ ਵਿਗਿਆਨ ਪ੍ਰਦਰਸ਼ਨੀ ਤੇ ਫੂਡ ਕੋਰਟ ਦਾ ਪ੍ਰਬੰਧ ਕੀਤਾ ਗਿਆ।
ਇਸ ਦੌਰਾਨ ਵਿਦਿਆਰਥੀਆਂ ਵੱਲੋਂ ਵਿਗਿਆਨ ਨਾਲ ਸਬੰਧਤ ਮਾਡਲ ਜਿਵੇਂ ਰੇਨ ਵਾਟਰ ਹਾਰਵਸੇਟਿੰਗ, ਇਲੈਕਟਰਿਕ ਲਿਫਟ, ਚੰਦਰਯਾਨ 3, ਵੈਕਯੂਮ ਕਲੀਨਰ, ਟੇਸਲਾ ਕਾਯਲ, ਹਾਈਡਰੋਪਾਵਰ ਪਲਾਂਟ ਵਾਲੇ ਮਾਡਲ ਬਣਾ ਕੇ ਵਿਗਿਆਨ ਨਾਲ ਸਬੰਧਤ ਸਿਧਾਂਤਾਂ ਨੂੰ ਮਾਪਿਆਂ ਸਾਹਮਣੇ ਪ੍ਰਦਰਸ਼ਿਤ ਕੀਤਾ ਗਿਆ। ਇਸ ਦੇ ਨਾਲ ਹੀ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਫੂਡ ਕੋਰਟ ਰਾਹੀਂ ਖੁਦ ਤੋਂ ਸਿੱਖੇ ਵੱਖ-ਵੱਖ ਤਰ੍ਹਾਂ ਦੇ ਖਾਣਿਆਂ ਨੂੰ ਮਾਪਿਆਂ ਸਾਹਮਣੇ ਪੇਸ਼ ਕੀਤਾ। ਸਕੂਲ ਦੇ ਸਟਾਫ ਤੇ ਮਾਪਿਆਂ ਵੱਲੋਂ ਬੱਚਿਆਂ ਦੇ ਇਸ ਜਜ਼ਬੇ ਦੀ ਕਾਫ਼ੀ ਸ਼ਲਾਘਾ ਕੀਤੀ ਗਈ।
ਸਕੂਲ ਦੀ ਪ੍ਰਿੰਸੀਪਲ ਆਸ਼ਿਮਾ ਬੱਤਰਾ ਨੇ ਕਿਹਾ ਕਿ ਸਕੂਲ ਵਿੱਚ ਇਸ ਤਰਾਂ ਦੇ ਫੂਡ ਕੋਰਟ ਲਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਔਖੇ ਵੇਲੇ ਆਪਣੇ ਮਾਪਿਆਂ ’ਤੇ ਨਿਰਭਰ ਨਾ ਰਹਿ ਕੇ ਖੁਦ ਨੂੰ ਆਤਮ ਨਿਰਭਰ ਬਨਾਉਣਾ ਹੈ ਤੇ ਇਸ ਦੇ ਨਾਲ ਹੀ ਬੱਚਿਆਂ ਨੂੰ ਸਿੱਖਿਅਕ ਬਨਾਉਣਾ ਵੀ ਸਿਖਾਉਂਦਾ ਹੈ। ਸਕੂਲ ਦੀ ਕੋਆਰਡੀਨੇਟਰ ਸੰਗੀਤਾ ਕੰਬੋਜ ਨੇ ਬੱਚਿਆਂ ਦੀ ਫੂਡ ਕੋਰਟ ਤੇ ਸਾਇੰਸ ਪ੍ਰਦਰਸ਼ਨੀ ਦੀ ਪ੍ਰਸ਼ੰਸ਼ਾ ਕੀਤੀ ਤੇ ਉਨ੍ਹਾਂ ਨੂੰ ਆਤਮ ਨਿਰਭਰ ਬਨਣ ਤੇ ਆਪਣੇ ਮਾਪਿਆਂ ਦੀ ਮਦਦ ਕਰਨ ਲਈ ਵੀ ਪ੍ਰੇਰਿਤ ਕੀਤਾ। ਸਕੂਲ ਪ੍ਰਬੰਧਕ ਰਾਮ ਲਾਲ ਗੁਪਤਾ ਨੇ ਵਿਦਿਆਰਥੀਆਂ ਦੀ ਪ੍ਰਸ਼ੰਸ਼ਾ ਕੀਤੀ ਤੇ ਉਨ੍ਹਾਂ ਦੀ ਨਿਰੰਤਰ ਤਰੱਕੀ ਲਈ ਸ਼ੁਭ ਕਾਮਨਾਵਾਂ ਦਿੱਤੀਆਂ।