ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਕੂਲ ਵੈਨ ਚਾਲਕ ਸੜਕਾਂ ਉੱਤੇ ਉਤਰੇ

06:50 AM Aug 01, 2023 IST
ਮੰਗਾਂ ਦੇ ਹੱਕ ’ਚ ਪ੍ਰਦਰਸ਼ਨ ਕਰਦੇ ਹੋਏ ਸਕੂਲ ਵੈਨ-ਬੱਸ ਯੂਨੀਅਨ ਦੇ ਮੈਂਬਰ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 31 ਜੁਲਾਈ
ਜਗਰਾਉਂ ਸ਼ਹਿਰ ਅਤੇ ਨੇੜਲੇ ਸਕੂਲਾਂ ਲਈ ਵੈਨਾਂ ਅਤੇ ਬੱਸ ਚਾਲਕਾਂ ਦੀ ਯੂਨੀਅਨ ਨੇ ਅੱਜ ਇਥੇ ਆਪਣੀਆਂ ਮੰਗਾਂ ਦੇ ਹੱਕ ’ਚ ਕਮੇਟੀ ਪਾਰਕ ’ਚ ਭਰਵੀਂ ਰੈਲੀ ਕੀਤੀ। ਬੱਸਾਂ ਤੇ ਵੈਨਾਂ ‘ਚ ਪੰਜ ਸਾਲ ਦੀ ਮਿਆਦ ਵਧਾਉਣ, ਭਾੜੇ ‘ਚ ਵਾਧੇ ਸਮੇਤ ਹੋਰ ਮੰਗਾਂ ਲਈ ਸ਼ਹਿਰ ‘ਚ ਮਾਰਚ ਕੱਢਣ ਉਪਰੰਤ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੂੰ ਮੰਗ-ਪੱਤਰ ਦਿੱਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਪਰਵਿੰਦਰ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਕੁਝ ਦਿਨਾਂ ਤੋਂ ਟਰੈਫਿਕ ਪੁਲੀਸ ਵਲੋਂ ਲਗਾਤਾਰ ਸਕੂਲੀ ਵੈਨਾਂ ਤੇ ਬੱਸਾਂ ਨੂੰ ਨਿਸ਼ਾਨਾ ਬਣਾ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸਾਰੇ ਜ਼ਰੂਰੀ ਕਾਗਜ਼ਾਤ ਪੂਰੇ ਹੋਣ ਦੇ ਬਾਵਜੂਦ ਸਿਰਫ ਬੱਸਾਂ ਤੇ ਵੈਨਾਂ ਅੰਦਰ ਲਾਈਆਂ ਵਾਧੂ ਸੀਟਾਂ ਕਰਕੇ ਚਲਾਨ ਕੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਚਾਲਕਾਂ ਕੋਲ ਨਵੀਂਆਂ ਬੱਸਾਂ ਹਨ ਜਿਨ੍ਹਾਂ ਦੀਆਂ ਬੈਂਕਾਂ ‘ਚ ਕਿਸ਼ਤਾਂ ਸਮੇਤ ਵਿਆਜ ਜਾਂਦਾ ਹੈ। ਸਾਰੇ ਖਰਚੇ ਕੱਢ ਕੇ ਜੇਕਰ ਬੱਸ ਜਾਂ ਵੈਨ ਚਾਲਕ ਖੁਦ ਚਾਲਕ ਵੀ ਹੈ ਤਾਂ ਮੁਸ਼ਕਿਲ ਨਾਲ ਦਸ ਬਾਰਾਂ ਹਜ਼ਾਰ ਰੁਪਏ ਦੀ ਬੱਚਤ ਹੁੰਦੀ ਹੈ। ਇਹ ਵਾਧੂ ਸੀਟ ਹਟਾਉਣ ਲਈ ਸਾਰੇ ਤਿਆਰ ਹਨ ਪਰ ਇਸ ਨਾਲ ਵਿਦਿਆਰਥੀ ਦੀ ਬੱਸ-ਵੈਨ ਫੀਸ ‘ਚ ਵਾਧਾ ਹੋਵੇਗਾ। ਜੇਕਰ ਸਕੂਲ ਪ੍ਰਬੰਧਕ ਸਹਿਮਤੀ ਦੇ ਕੇ ਮਾਪਿਆਂ ਤੋਂ ਵੱਧ ਫੀਸ ਭਰਵਾਉਣ ਨੂੰ ਤਿਆਰ ਹਨ ਤਾਂ ਉਹ ਵੀ ਇਹ ਫੱਟੇ ਸੀਟਾਂ ਹਟਾਉਣ ਲਈ ਤਿਆਰ ਹਨ। ਸਰਕਾਰ, ਪ੍ਰਸ਼ਾਸਨ ਤੇ ਸਕੂਲ ਪ੍ਰਬੰਧਕਾਂ ਤੋਂ ਮਾਪਿਆਂ ਦੀ ਸਹਿਮਤੀ ਨਾਲ ਫੀਸ ਵਾਧਾ ਨਿਰਧਾਰਤ ਕਰਨ ਦੀ ਮੰਗ ਕਰਦਿਆਂ ਸੁਖਵਿੰਦਰ ਸਿੰਘ, ਹਰਜੀਤ ਸਿੰਘ, ਰਮਨਦੀਪ ਸਿੰਘ, ਕੁਲਦੀਪ ਸਿੰਘ, ਹਰਜਿੰਦਰ ਸਿੰਘ, ਪ੍ਰਭਦੀਪ ਸਿੰਘ, ਜਗਦੇਵ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਨੱਬੇ ਫ਼ੀਸਦੀ ਬੱਸਾਂ ਨਵੀਂਆਂ ਹਨ ਜਿਨ੍ਹਾਂ ਦਾ ਪ੍ਰਤੀ ਬੱਸ 25 ਹਜ਼ਾਰ ਰੁਪਏ ਰੋਡ ਟੈਕਸ ਅਦਾ ਕੀਤਾ ਜਾਂਦਾ ਹੈ। ਇਹ ਬੱਸਾਂ ਹਾਈ ਕੋਰਟ ਦੀਆਂ ਹਦਾਇਤਾਂ ਤੇ ਸ਼ਰਤਾਂ ਵੀ ਪੂਰੀਆਂ ਕਰਦੀਆਂ ਹਨ ਸਿਵਾਏ ਸੀਟਾਂ ਦੇ। ਉਨ੍ਹਾਂ ਬੱਸਾਂ ਤੇ ਵੈਨਾਂ ‘ਚ 15 ਸਾਲ ਦੀ ਮਿਆਦ ‘ਚ 5 ਸਾਲ ਦੀ ਵਾਧੂ ਛੋਟ ਮੰਗੀ। ਉਨ੍ਹਾਂ ਦਾ ਕਹਿਣਾ ਸੀ ਕਿ ਹੋਰਨਾਂ ਵਾਹਨਾਂ ‘ਤੇ ਇਹ ਮਿਆਦ ਸਮਝ ਆਉਂਦੀ ਹੈ ਪਰ ਸਕੂਲੀ ਬੱਸਾਂ ਸਿਰਫ਼ 50 ਕਿਲੋਮੀਟਰ ਦੇ ਘੇਰੇ ‘ਚ ਚੱਲਦੀਆਂ ਹਨ ਇਸ ਲਈ ਇਨ੍ਹਾਂ ਦੀ ਮਿਆਦ ਵੀਹ ਸਾਲ ਹੋਵੇ। ਇਨ੍ਹਾਂ ਚਾਲਕਾਂ ਨੇ ਆਪਣੀਆਂ ਹੋਰ ਕਈ ਮੁਸ਼ਕਿਲਾਂ ਤੋਂ ਵੀ ਜਾਣੂ ਕਰਵਾਉਂਦੇ ਹੋਏ ਇਨ੍ਹਾਂ ਨੂੰ ਹਮਦਰਦੀ ਨਾਲ ਵਿਚਾਰਨ ਅਤੇ ਜੀਵਨ ਪੱਧਰ ਉੱਚਾ ਚੁੱਕਣ ਲਈ ਇਨ੍ਹਾਂ ਦਾ ਹੱਲ ਕਰਨ ਦੀ ਮੰਗ ਕੀਤੀ।

Advertisement

Advertisement