For the best experience, open
https://m.punjabitribuneonline.com
on your mobile browser.
Advertisement

ਸਕੂਲੀ ਵੈਨ ਹਾਦਸਾ: ਜ਼ਖ਼ਮੀ ਬੱਚੇ ਦੀ ਹਸਪਤਾਲ ਵਿਚ ਮੌਤ

09:57 AM Oct 30, 2024 IST
ਸਕੂਲੀ ਵੈਨ ਹਾਦਸਾ  ਜ਼ਖ਼ਮੀ ਬੱਚੇ ਦੀ ਹਸਪਤਾਲ ਵਿਚ ਮੌਤ
Advertisement

ਪੱਤਰ ਪ੍ਰੇਰਕ
ਦੋੋਦਾ, 29 ਅਕਤੂਬਰ
ਇਥੇ ਕੱਲ੍ਹ ਨਿਊ ਮਾਲਵਾ ਸੀਨੀਅਰ ਸੈਕੰਡਰੀ ਸਕੂਲ ਮੱਲਣ ਦੀ ਬੱਸ ਨਾਲ ਵਾਪਰੇ ਹਾਦਸੇ ਵਿੱਚ ਜ਼ਖ਼ਮੀ ਹੋਏ ਚੌਥੀ ਜਮਾਤ ਦੇ ਇਕ ਵਿਦਿਆਰਥੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਕਾਉਣੀ ਨੇੜੇ ਵੈਨ ਦਾ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਵੈਨ ਦਰੱਖਤ ਨਾਲ ਟਕਰਾ ਗਈ ਸੀ। ਮ੍ਰਿਤਕ ਦੀ ਪਛਾਣ ਜਸਕਮਲ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਧੂਲਕੋਟ ਵਜੋਂ ਹੋਈ ਹੈ ਜੋ ਮਾਪਿਆਂ ਦਾ ਇਕਲੌਕਾ ਬੱਚਾ ਸੀ। ਉਸ ਨੂੰ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਦੇਰ ਰਾਤ ਉਹ ਦਮ ਤੋੜ ਗਿਆ। ਥਾਣਾ ਮੁਖੀ ਕੋਟਭਾਈ ਜਸਵੀਰ ਸਿੰਘ ਨੇ ਦੱਸਿਆ ਕਿ ਵੈਨ ਡਰਾਈਵਰ ਮਨਦੀਪ ਸਿੰਘ ਵਾਸੀ ਭੁੱਲਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Advertisement

Advertisement
Advertisement
Author Image

joginder kumar

View all posts

Advertisement