For the best experience, open
https://m.punjabitribuneonline.com
on your mobile browser.
Advertisement

ਸਕੂਲ ਖੇਡਾਂ: ਫੁਟਬਾਲ ਵਿੱਚ ਮੇਜ਼ਬਾਨ ਸਕੂਲ ਤਿਊੜ ਦੀਆਂ ਟੀਮਾਂ ਦੀ ਜਿੱਤ

08:19 AM Sep 01, 2023 IST
ਸਕੂਲ ਖੇਡਾਂ  ਫੁਟਬਾਲ ਵਿੱਚ ਮੇਜ਼ਬਾਨ ਸਕੂਲ ਤਿਊੜ ਦੀਆਂ ਟੀਮਾਂ ਦੀ ਜਿੱਤ
ਫੁਟਬਾਲ ਵਿੱਚ ਜੇਤੂ ਰਹੀ ਤਿਊੜ ਸਕੂਲ ਦੀ ਟੀਮ ਪ੍ਰਿੰਸੀਪਲ ਹਰਭੁਪਿੰਦਰ ਕੌਰ ਤੇ ਹੋਰਨਾਂ ਨਾਲ। -ਫੋਟੋ: ਮਿਹਰ ਸਿੰਘ
Advertisement

ਪੱਤਰ ਪ੍ਰੇਰਕ
ਕੁਰਾਲੀ, 31 ਅਗਸਤ
ਜ਼ੋਨ ਪੱਧਰੀ ਫੁਟਬਾਲ ਟੂਰਨਾਮੈਂਟ ਤਿਊੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਕਰਵਾਇਆ ਗਿਆ। ਇਸ ਦੌਰਾਨ 14, 17 ਅਤੇ 19 ਸਾਲ ਉਮਰ ਵਰਗ ਦੇ ਲੜਕਿਆਂ ਦੇ ਮੁਕਾਬਲੇ ਵਿੱਚ ਮੇਜ਼ਬਾਨ ਤਿਊੜ ਸਕੂਲ ਨੇ ਹੂੰਝਾਫੇਰ ਜਿੱਤ ਹਾਸਲ ਕੀਤੀ। ਇਨ੍ਹਾਂ ਸਕੂਲ ਖੇਡ ਮੁਕਾਬਲਿਆਂ ਵਿੱਚੋਂ 14 ਸਾਲ ਵਰਗ ’ਚ ਸ਼ਹੀਦ ਲਾਂਸ ਨਾਇਕ ਰਣਜੋਧ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿਊੜ ਨੇ ਸੇਂਟ ਸਟੀਫਨ ਸਕੂਲ ਤੋਗਾਂ ਨੂੰ ਪੈਨਲਟੀ ਕਿੱਕਾਂ ਰਾਹੀਂ 3-1 ਦੇ ਅੰਤਰ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ 17 ਸਾਲ ਵਰਗ ਵਿੱਚ ਮੇਜ਼ਬਾਨ ਸ਼ਹੀਦ ਲਾਂਸ ਨਾਇਕ ਰਣਜੋਧ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿਊੜ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਸਕੂਲ ਮੁੱਲਾਂਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫੁਟਬਾਲ ਦੇ 19 ਸਾਲ ਵਰਗ ’ਚ ਮੇਜ਼ਬਾਨ ਸ਼ਹੀਦ ਲਾਂਸ ਨਾਇਕ ਰਣਜੋਧ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਤਿਊੜ ਨੇ ਪਹਿਲਾ ਅਤੇ ਸੇਂਟ ਸਟੀਫ਼ਨ ਸਕੂਲ ਤੋਗਾਂ ਨੂੰ ਦੂਜਾ ਸਥਾਨ ਮਿਲਿਆ।
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ’ਚ ਹੋਈਆਂ ਜੋਨਲ ਸਕੂਲ ਦੀਆਂ ਖੇਡਾਂ ਦੌਰਾਨ ਉਕਤ ਸਕੂਲ ਦੇ ਵਿਦਿਆਰਥੀਆਂ ਨੇ ਫੁਟਬਾਲ ਅੰਡਰ 14 ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਇਸੇ ਵਰਗ ਵਿੱਚ ਲੜਕੀਆਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਫੁਟਬਾਲ ਵਿੱਚ ਅੰਡਰ 17 ਲੜਕੀਆਂ ਦੀ ਟੀਮ ਨੇ ਪਹਿਲਾ ਸਥਾਨ ਅਤੇ 19 ਸਾਲ ਲੜਕਿਆਂ ਦੀ ਟੀਮ ਨੇ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਵਿੱਚ ਅੰਡਰ 14 ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਅਤੇ ਅੰਡਰ 14 ਲੜਕੀਆਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ਜਦੋਂ ਕਿ ਅੰਡਰ 17 ਲੜਕਿਆਂ ਦੀ ਟੀਮ ਨੇ ਦੂਜਾ ਤੇ ਲੜਕੀਆਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਨੂਰਪੁਰ ਬੇਦੀ (ਨਿੱਜੀ ਪਤੱਰ ਪ੍ਰੇਰਕ): ਜ਼ੋਨਲ ਪੱਧਰੀ ਸਕੂਲੀ ਖੇਡਾਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਵੱਡੀਆਂ ਜਿੱਤਾਂ ਹਾਸਲ ਕੀਤੀਆਂ ਗਈਆਂ ਹਨ। ਪ੍ਰਿੰਸੀਪਲ ਮੁਨੀ ਰਾਮ ਨੇ ਦੱਸਿਆ ਕਿ 22 ਅਗਸਤ ਤੋਂ 30 ਅਗਸਤ ਤੱਕ ਚੱਲੇ ਇਨ੍ਹਾਂ ਮੁਕਾਬਲਿਆਂ ਵਿੱਚ ਕਬੱਡੀ ਨੈਸ਼ਨਲ ਸਟਾਈਲ ਅੰਡਰ-14 ਦੇ ਮੁਕਾਬਲੇ ਵਿੱਚ ਕੰਨਿਆ ਸਕੂਲ ਪਹਿਲੇ ਸਥਾਨ ’ਤੇ ਰਿਹਾ ਜਦਕਿ ਭਾਉਵਾਲ ਸਕੂਲ ਦੂਜੇ ਨੰਬਰ ’ਤੇ ਰਿਹਾ। ਇਸੇ ਤਰ੍ਹਾਂ ਅੰਡਰ 17 ਵਿੱਚ ਕੰਨਿਆ ਸਕੂਲ ਤਖਤਗੜ੍ਹ ਪਹਿਲੇ ਤੇ ਕਰਤਾਰਪੁਰ ਸਕੂਲ ਦੂਜੇ ਨੰਬਰ ’ਤੇ ਰਿਹਾ। ਮੁਕਾਬਲੇ ਦੇ ਅੰਡਰ-19 ਵਰਗ ਵਿੱਚ ਵੀ ਤਖਤਗੜ੍ਹ ਸਕੂਲ ਪਹਿਲੇ ਨੰਬਰ ’ਤੇ ਰਿਹਾ। ਇਸੇ ਲੜੀ ਵਿੱਚ ਖੋ-ਖੋ ਦੇ ਅੰਡਰ-14 ਮੁਕਾਬਲੇ ਵਿੱਚ ਵੀ ਕੰਨਿਆ ਸਕੂਲ ਤਖਤਗੜ੍ਹ ਹੀ ਜੇਤੂ ਰਿਹਾ।

Advertisement

ਸਕੂਲ ਆਫ ਐਮੀਨੈਂਸ ਦੀਆਂ ਗਤਕਾ ਟੀਮਾਂ ਨੇ ਸੋਨ ਤਗ਼ਮਾ ਜਿੱਤਿਆ

ਅਮਲੋਹ (ਪੱਤਰ ਪ੍ਰੇਰਕ): ਜ਼ਿਲ੍ਹਾ ਪੱਧਰ ’ਤੇ ਹੋਈਆਂ ਖੇਡਾਂ ਵਿੱਚ ਸਕੂਲ ਆਫ ਐਮੀਨੈਂਸ ਅਮਲੋਹ (ਲੜਕੇ) ਦੀਆਂ ਵੱਖ-ਵੱਖ ਟੀਮਾਂ ਨੇ ਮੱਲਾਂ ਮਾਰੀਆਂ। ਉਮਰ ਵਰਗ 14, 17, 19 ਲੜਕੇ ਦੀਆਂ ਗਤਕਾ ਟੀਮਾਂ ਨੇ ਸਿੰਗਲ ਸਟਿੱਕ ਵਿੱਚ ਆਪਣੇ ਜੌਹਰ ਦਿਖਾਉਂਦੇ ਹੋਏ ਪਹਿਲੇ ਸਥਾਨ ’ਤੇ ਰਹਿੰਦਿਆਂ ਸੋਨ ਤਗ਼ਮੇ ਜਿੱਤੇ। ਇਸੇ ਤਰ੍ਹਾਂ ਜ਼ਿਲ੍ਹਾ ਪੱਧਰੀ ਕਬੱਡੀ ਮੈਚ ਵਿੱਚ 14 ਸਾਲ ਉਮਰ ਵਰਗ ਵਿੱਚ ਸਕੂਲ ਦੀ ਟੀਮ ਨੇ ਦੂਜੇ ਨੰਬਰ ’ਤੇ ਰਹਿੰਦੇ ਹੋਏ ਚਾਂਦੀ ਦਾ ਤਗ਼ਮਾ ਜਿੱਤਿਆ। ਸਕੂਲ ਪਹੁੰਚਣ ’ਤੇ ਇਨ੍ਹਾਂ ਟੀਮਾਂ ਦੇ ਮੈਂਬਰ ਖਿਡਾਰੀਆਂ ਦਾ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਸਵਾਗਤ ਕੀਤਾ ਗਿਆ ਅਤੇ ਆਉਣ ਵਾਲੇ ਸੂਬਾ ਪੱਧਰੀ ਟੂਰਨਾਮੈਂਟ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

Advertisement

Advertisement
Author Image

sukhwinder singh

View all posts

Advertisement