ਸਕੂਲ ਖੇਡਾਂ: ਪਟਿਆਲਾ ਨੇ ਓਵਰਆਲ ਟਰਾਫੀ ਜਿੱਤੀ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 9 ਨਵੰਬਰ
68ਵੀਆਂ ਪੰਜਾਬ ਸਕੂਲ ਖੇਡਾਂ ਕਰਾਟੇ (ਅੰਡਰ-14 ਲੜਕੇ/ਲੜਕੀਆਂ) ਦੇ ਆਖ਼ਰੀ ਦਿਨ ਆਰਿਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਗੁਜਾਂ ਵਿੱਚ ਲੜਕਿਆਂ ਦੇ ਮੁਕਾਬਲੇ ਵੇਖਣ ਨੂੰ ਮਿਲੇ। ਅੱਜ ਆਖ਼ਰੀ ਦਿਨ ਦੇ ਮੁੱਖ ਮਹਿਮਾਨ ਵਜੋਂ ਅਮਨਦੀਪ ਕੌਂਡਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ/ਡੀ.ਐਮ ਸਪੋਰਟਸ ਵੱਲੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਟੂਰਨਾਮੈਂਟ ਨੂੰ ਸਫ਼ਲਤਾਪੂਰਵਕ ਸੰਪੰਨ ਕਰਵਾਉਣ ਲਈ ਕਨਵੀਨਰ ਪ੍ਰਿੰਸੀਪਲ ਸੁਖਦੇਵ ਲਾਲ ਬੱਬਰ, ਪ੍ਰਿੰਸੀਪਲ ਸਾਰਿਕਾ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਟਿਆਲਾ ਨੇ ਓਵਰ ਆਲ ਟ੍ਰਾਫੀ ਤੇ ਕਬਜ਼ਾ ਕੀਤਾ। ਦੂਸਰੇ ਨੰਬਰ `ਤੇ ਜਲੰਧਰ ਅਤੇ ਤੀਸਰੇ ਨੰਬਰ ਤੇ ਲੁਧਿਆਣਾ ਜਿਲ੍ਹੇ ਨੇ ਆਪਣੀ ਥਾਂ ਪੱਕੀ ਕੀਤੀ। ਸਮਾਪਨ ਸਮਾਰੋਹ ਦੌਰਾਨ ਡੀ.ਐਮ ਸਪੋਰਟਸ ਅਮਨਦੀਪ ਕੌਂਡਲ, ਕਨਵੀਨਰ ਸੁਖਦੇਵ ਲਾਲ, ਸਾਰਿਕਾ, ਅਬਜ਼ਰਵਰ ਰਜਨੀਸ਼ ਨੰਦਾ, ਪ੍ਰੀਤੀ ਆਹੂਜਾ ਅਤੇ ਹੋਰ ਆਫੀਸ਼ੀਅਲਜ਼ ਵੱਲੋਂ ਜੇਤੂ ਟੀਮਾਂ ਨੂੰ ਓਵਰਆਲ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸ਼ਿਵ ਕੁਮਾਰ, ਵਿਸ਼ਾਲ ਕੁਮਾਰ, ਅਦੀਤੀ, ਨਰੇਸ਼ ਕੁਮਾਰ, ਰਜੇਸ਼ ਕੁਮਾਰ ਸ਼ਰਮਾ, ਸ਼ਲਿੰਦਰ ਸਿੰਘ, ਮਨੀਸ਼ ਚੋਪੜਾ, ਮੀਡੀਆ ਇੰਚਾਰਜ ਹਰਜੀਤ ਸਿੰਘ ਅਤੇ ਵਰੁਣ ਰਾਜ ਮੌਜੂਦ ਸਨ।