ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਕੂਲ ਆਫ ਐਮੀਨੈਂਸ ਜਗਰਾਉਂ ਦਾ ਨਤੀਜਾ ਸ਼ਾਨਦਾਰ

08:36 AM May 04, 2024 IST
ਤਨਵੀਰ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 3 ਮਈ
ਸਰਕਾਰੀ ਸਕੂਲ ਆਫ ਐਮੀਨੈਂਸ ਜਗਰਾਉਂ ਦਾ ਅੱਠਵੀਂ ਅਤੇ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਪ੍ਰਿੰਸੀਪਲ ਡਾ. ਗੁਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਅੱਠਵੀਂ ਜਮਾਤ ਦੇ 110 ਤੇ ਦਸਵੀਂ ਜਮਾਤ ਦੇ ਕੁੱਲ 117 ਵਿਦਿਆਰਥੀਆਂ ਨੇ ਬੋਰਡ ਦੀ ਪ੍ਰੀਖਿਆ ਦਿੱਤੀ ਸੀ। ਪਿਛਲੇ ਸਾਲ ਸਕੂਲ ’ਚ ਦਸ ਅਧਿਆਪਕ ਆਪਣੇ ਘਰਾਂ ਤੋਂ ਦੂਰ ਜਗਰਾਉਂ ਸਕੂਲ ’ਚ ਨਿਯੁਕਤ ਹੋਏ ਸਨ ਜਿਨ੍ਹਾਂ ਹੋਰਨਾਂ ਅਧਿਆਪਕਾਂ ਨਾਲ ਮਿਲ ਕੇ ਕਰਵਾਈ ਮਿਹਨਤ ਸਦਕਾ ਨਤੀਜਾ ਸੌ ਫ਼ੀਸਦੀ ਰਿਹਾ। ਉਨ੍ਹਾਂ ਦੱਸਿਆ ਕਿ ਅੱਠਵੀਂ ਜਮਾਤ ’ਚੋਂ ਤਨਵੀਰ ਸਿੰਘ ਨੇ 87.50 ਫ਼ੀਸਦ, ਅਸਲਮ ਨੇ 85.66 ਤੇ ਚਮਨਪ੍ਰੀਤ ਸਿੰਘ ਨੇ 84.66 ਫ਼ੀਸਦ ਅੰਕ ਲੈ ਕੇ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ। ਦਸਵੀਂ ਜਮਾਤ ’ਚੋਂ ਅਰਮਾਨ ਮੇਹਰਾ ਨੇ 83 ਫ਼ੀਸਦ, ਨਵਪ੍ਰੀਤ ਸਿੰਘ ਨੇ 78.20 ਤੇ ਮੋਹਿਤ ਮੋਗਲਾ ਨੇ 78 ਫ਼ੀਸਦ ਅੰਕ ਲੈ ਕੇ ਪਹਿਲੇ ਤਿੰਨ ਸਥਾਨ ਮੱਲੇ। ਐਸਐਮਸੀ ਕਮੇਟੀ ਚੇਅਰਮੈਨ ਰਵੀ ਕਾਂਤ ਨੇ ਸਾਰੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਰਾਮ ਕੁਮਾਰ, ਪ੍ਰਭਾਤ ਕਪੂਰ, ਰਾਜੀਵ ਕੁਮਾਰ, ਬਲਕਰਨ ਸਿੰਘ, ਸਪਨਾ ਦੇਵੀ, ਸਿਮਰਨਜੀਤ ਕੌਰ, ਰਵਨੀਤ ਕੌਰ, ਪੂਜਾ ਰਾਣੀ, ਅੰਮ੍ਰਿਤਪਾਲ ਕੌਰ, ਕੰਵਰਪਾਲ ਸਿੰਘ, ਅਰਵਿੰਦਰ ਸਿੰਘ, ਮੀਨਾਕਸ਼ੀ, ਪ੍ਰੀਤੀ ਸ਼ਰਮਾ ਤੇ ਸਕੂਲ ਸਟਾਫ ਹਾਜ਼ਰ ਸੀ।

Advertisement

Advertisement
Advertisement