ਸਕੂਲ ਰੁਜ਼ਗਾਰ ਘੁਟਾਲਾ: ਅਭਿਸ਼ੇਕ ਬੈਨਰਜੀ ਈਡੀ ਅੱਗੇ ਪੇਸ਼
07:25 AM Nov 10, 2023 IST
ਕੋਲਕਾਤਾ: ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਬੰਗਾਲ ਵਿੱਚ ਕਥਤਿ ਸਕੂਲ ਰੁਜ਼ਗਾਰ ਘੁਟਾਲੇ ਦੀ ਜਾਂਚ ਸਬੰਧੀ ਪੁੱਛ ਪੜਤਾਲ ਲਈ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅੱਗੇ ਪੇਸ਼ ਹੋਏ। ਉਨ੍ਹਾਂ ਈਡੀ ਦਫ਼ਤਰ ਵਿੱਚ ਕਰੀਬ ਛੇ ਹਜ਼ਾਰ ਸਫ਼ਿਆਂ ਦੇ ਦਸਤਾਵੇਜ਼ ਜਮ੍ਹਾਂ ਕਰਵਾਏ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਭਿਸ਼ੇਕ ਅੱਜ ਸਵੇਰੇ 11:10 ਵਜੇ ਕੋਲਕਾਤਾ ਵਿੱਚ ਈਡੀ ਦਫ਼ਤਰ ਪੁੱਜੇ। ਉਨ੍ਹਾਂ ਦੱਸਿਆ, ‘‘ਮਿਸਟਰ ਬੈਨਰਜੀ ਤੋਂ ਅੱਜ ਸਾਡੇ ਅਧਿਕਾਰੀਆਂ ਨੇ ਕੋਈ ਸਵਾਲ ਨਹੀਂ ਪੁੱਛਿਆ। ਉਹ ਦਸਤਾਵੇਜ਼ ਜਮ੍ਹਾਂ ਕਰਵਾ ਕੇ ਚਲੇ ਗਏ।’’ ਈਡੀ ਦਫ਼ਤਰ ਤੋਂ ਬਾਹਰ ਆਉਂਦਿਆਂ ਅਭਿਸ਼ੇਕ ਨੇ ਕਿਹਾ, ‘‘ਮੈਂ ਹਮੇਸ਼ਾ ਈਡੀ ਨੂੰ ਜਾਂਚ ’ਚ ਸਹਿਯੋਗ ਦਿੱਤਾ ਹੈ। ਮੇਰੇ ਕੋਲ ਲੁਕਾਉਣ ਲਈ ਕੁਝ ਨਹੀਂ ਹੈ। ਜੇਕਰ ਮੈਨੂੰ ਮੁੜ ਸੰਮਨ ਭੇਜਿਆ ਜਾਂਦਾ ਹੈ ਤਾਂ ਮੈਂ ਫਿਰ ਈਡੀ ਅੱਗੇ ਪੇਸ਼ ਹੋਵਾਂਗਾ। ਮੈਂ ਜ਼ਰੂਰੀ ਦਸਤਾਵੇਜ਼ਾਂ ਨਾਲ ਜੁਆਬ ਜਮ੍ਹਾਂ ਕਰਵਾ ਦਿੱਤਾ ਹੈ।’’ -ਪੀਟੀਆਈ
Advertisement
Advertisement