For the best experience, open
https://m.punjabitribuneonline.com
on your mobile browser.
Advertisement

ਚਲਾਨ ਕੱਟਣ ਖ਼ਿਲਾਫ਼ ਸਕੂਲੀ ਬੱਸਾਂ ਬੰਦ ਰੱਖੀਆਂ

10:50 AM Sep 05, 2024 IST
ਚਲਾਨ ਕੱਟਣ ਖ਼ਿਲਾਫ਼ ਸਕੂਲੀ ਬੱਸਾਂ ਬੰਦ ਰੱਖੀਆਂ
ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਸਕੂਲੀ ਬੱਸਾਂ ਦੇ ਡਰਾਈਵਰ।
Advertisement

ਗੁਰਬਖ਼ਸ਼ਪੁਰੀ
ਤਰਨ ਤਾਰਨ, 4 ਸਤੰਬਰ
ਟਰਾਂਸਪੋਰਟ ਸਕੂਲ ਯੂਨੀਅਨ, ਤਰਨ ਤਾਰਨ ਨੇ ਬੀਤੇ ਦਿਨ ‘ਸੇਫ ਸਕੂਲ ਵਾਹਨ’ ਪਾਲਿਸੀ ਤਹਿਤ 50 ਦੇ ਕਰੀਬ ਸਕੂਲੀ ਬੱਸਾਂ ਦੇ ਚਲਾਨ ਕੱਟਣ ਖ਼ਿਲਾਫ਼ ਬੱਸਾਂ ਦੇ ਡਰਾਇਵਰਾਂ ਨੇ ਅੱਜ ਸਕੂਲੀ ਬੱਸਾਂ ਨਹੀਂ ਚਲਾਈਆਂ, ਜਿਸ ਕਰਕੇ ਵੱਡੀ ਗਿਣਤੀ ਬੱਚਿਆਂ ਨੂੰ ਸਕੂਲਾਂ ਆਉਣ-ਜਾਣ ਵਿੱਚ ਮੁਸ਼ਕਲਾਂ ਆਈਆਂ। ਬੱਸਾਂ ਵਾਲਿਆਂ ਨੇ ਪ੍ਰਸ਼ਾਸਨ ਖਿਲਾਫ਼ ਰੋਸ ਵਿਖਾਵਾ ਕੀਤਾ ਅਤੇ ਚਿਤਾਵਨੀ ਦਿੱਤੀ ਨਿਯਮ ਲਾਗੂ ਕਰਵਾਉਣ ਲਈ ਉਨ੍ਹਾਂ ਖ਼ਿਲਾਫ਼ ਲੋੜ ਤੋਂ ਵੱਧ ਵਰਤੀ ਜਾਂਦੀ ਸਖਤੀ ਮਹਿੰਗੀ ਸਾਬਤ ਹੋ ਸਕਦੀ ਹੈ। ਡਰਾਈਵਰ ਆਗੂ ਕੰਵਲਜੀਤ ਸਿੰਘ, ਗੁਰਇਕਬਾਲ ਸਿੰਘ ਅਤੇ ਨਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੋਵਿਡ ਕਾਲ ਦੌਰਾਨ ਉਨ੍ਹਾਂ ਦੇ ਕੰਮ ਪੂਰੀ ਤਰ੍ਹਾਂ ਨਾਲ ਠੱਪ ਹੋ ਜਾਣ ਕਰਕੇ ਉਨ੍ਹਾਂ ਤੋਂ ਆਪਣੇ ਵਾਹਨਾਂ ਦੇ ਟੈਕਸ ਅਦਾ ਨਹੀਂ ਕੀਤੇ ਜਾ ਸਕੇ| ਉਨ੍ਹਾਂ ਕਿਹਾ ਕਿ ਕੰਮ ਨਾ ਕੀਤੇ ਜਾਣ ਕਰਕੇ ਉਨ੍ਹਾਂ ਕੋਲੋਂ ਟੈਕਸਾਂ ਦੀ ਅਦਾਇਗੀ ਨਾ ਕੀਤੇ ਜਾਣ ਕਰਕੇ ਉਹ ਲਗਾਤਾਰ ਸਰਕਾਰ ਅਤੇ ਪ੍ਰਸ਼ਾਸਨ ਤੋਂ ਉਨ੍ਹਾਂ ਦੇ ਟੈਕਸ ਮੁਆਫ ਕੀਤੇ ਜਾਣ ਦੀ ਮੰਗ ਕਰਦੇ ਆਏ ਹਨ ਪਰ ਪ੍ਰਸ਼ਾਸਨ ਨੇ ਉਲਟਾ ਉਨ੍ਹਾਂ ਟੈਕਸ ਅਦਾ ਨਾ ਕਰਨ ’ਤੇ ਚਲਾਨ ਕੱਟਣੇ ਸ਼ੁਰੂ ਕੀਤੇ ਹਨ। ਉਨ੍ਹਾਂ ਕਿਹਾ ਕਿ ਸਖਤੀ ਕਿਸੇ ਮਸਲੇ ਦਾ ਹੱਲ ਨਹੀਂ ਹੈ। ਉਨ੍ਹਾਂ ਪੁਰਾਣੀਆਂ ਬੱਸਾਂ ਨੂੰ ਕੰਡਮ ਕਰਕੇ ਨਵੀਆਂ ਬੱਸਾਂ ਖਰੀਦਣ ਲਈ ਕੀਤੀਆਂ ਹਦਾਇਤਾਂ ਨੂੰ ਵੀ ਵਾਪਸ ਲੈਣ ਦੀ ਮੰਗ ਕੀਤੀ ਅਤੇ ਕਿਹਾ ਕਿ ਇਸ ਨਾਲ ਬੱਚਿਆਂ ਦੇ ਮਾਪਿਆਂ ’ਤੇ ਵਧੇਰੇ ਬੋਝ ਪਵੇਗਾ। ਬੁਲਾਰਿਆਂ ਨੇ ਸਕੂਲਾਂ ਦੇ ਕੰਪਲੈਕਸ ਅੰਦਰੋਂ ਹੀ ਬੱਚਿਆਂ ਨੂੰ ਚੜ੍ਹਾਉਣ ਅਤੇ ਉਤਾਰਨ ਦੀ ਮੰਗ ਕਰਦਿਆਂ ਕਿਹਾ ਕਿ ਸੜਕ ਤੋਂ ਅਜਿਹਾ ਕਰਦਿਆਂ ਨੁਕਸਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।

Advertisement

Advertisement
Advertisement
Author Image

joginder kumar

View all posts

Advertisement