For the best experience, open
https://m.punjabitribuneonline.com
on your mobile browser.
Advertisement

ਦੋ ਘੰਟੇ ਜਾਮ ਵਿੱਚ ਫਸੀਆਂ ਰਹੀਆਂ ਸਕੂਲੀ ਬੱਸਾਂ

09:02 AM Jul 20, 2023 IST
ਦੋ ਘੰਟੇ ਜਾਮ ਵਿੱਚ ਫਸੀਆਂ ਰਹੀਆਂ ਸਕੂਲੀ ਬੱਸਾਂ
ਜਾਮ ਵਿੱਚ ਫਸੇ ਬੱਚਿਆਂ ਨੂੰ ਲਿਜਾਂਦੇ ਹੋਏ ਉਨ੍ਹਾਂ ਦੇ ਮਾਪੇ। -ਫੋਟੋ: ਅਸ਼ਵਨੀ ਧੀਮਾਨ
Advertisement

ਟ੍ਰਬਿਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਜੁਲਾਈ
ਸਨਅਤੀ ਸ਼ਹਿਰ ਵਿੱਚ ਦਨਿ-ਬ-ਦਨਿ ਆਵਾਜਾਈ ਦੇ ਹਾਲਾਤ ਵਿਗੜਦੇ ਹੀ ਜਾ ਰਹੇ ਹਨ। ਦਿੱਲੀ ਵਾਂਗ ਲੁਧਿਆਣਾ ਵਿੱਚ ਵੀ ਕੋਈ ਸੜਕ ਅਜਿਹੀ ਨਹੀਂ ਜਿੱਥੇ ਜਾਮ ਨਾ ਲਗਦਾ ਹੋਵੇ। ਪਿਛਲੇ ਦੋ ਦਨਿ ਤੋਂ ਜਾਮ ਦੀ ਪ੍ਰੇਸ਼ਾਨੀ ਝੱਲ ਰਹੇ ਲੁਧਿਆਣਾ ਵਿੱਚ ਬੁੱਧਵਾਰ ਨੂੰ ਆਵਾਜਾਈ ਦੇ ਹਾਲਾਤ ਉਦੋਂ ਹੋਰ ਵੀ ਮਾੜੇ ਹੋ ਗਏ, ਜਦੋਂ ਸਕੂਲਾਂ ਦੀ ਛੁੱਟੀ ਸਮੇਂ ਸ਼ਹਿਰ ਦੀਆਂ ਕਈ ਸੜਕਾਂ ’ਤੇ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਦੋ ਘੰਟੇ ਤੱਕ ਸਕੂਲਾਂ ਦੀ ਬੱਸਾਂ ਵਿੱਚ ਬੈਠੇ ਜਾਮ ਵਿੱਚ ਫਸੇ ਰਹੇ। ਗਰਮੀ ਕਾਰਨ ਪ੍ਰੇਸ਼ਾਨ ਹੋ ਰਹੇ ਬੱਚਿਆਂ ਦੀ ਫ਼ਿਕਰ ਵਿੱਚ ਮਾਪੇ ਬੱਸ ਚਾਲਕਾਂ ਨੂੰ ਫੋਨ ਕਰਨ ਲੱਗੇ ਤੇ ਕਈ ਤਾਂ ਖ਼ੁਦ ਬੱਚਿਆਂ ਨੂੰ ਲੈਣ ਪੁੱਜ ਗਏ।
ਇੱਥੇ ਬੁੱਧਵਾਰ ਨੂੰ ਪੱਖੋਵਾਲ ਰੋਡ, ਹੀਰੋ ਬੇਕਰੀ ਚੌਕ, ਮਾਡਲ ਟਾਊਨ ਰੇਲਵੇ ਫਾਟਕ, ਇਸ਼ਮੀਤ ਸਿੰਘ ਚੌਕ, ਸ਼ਾਸ਼ਤਰੀ ਨਗਰ, ਕ੍ਰਿਸ਼ਨਾ ਮੰਦਰ ਰੋਡ, ਦੁੱਗਰੀ ਰੋਡ, ਨਵੇਂ ਬਣੇ ਅੰਡਰ ਪਾਸ, ਸਰਾਭਾ ਨਗਰ, ਮਲਹਾਰ ਰੋਡ ਦੇ ਨਾਲ ਨਾਲ ਫ਼ਿਰੋਜ਼ਪੁਰ ਰੋਡ ਵੀ ਪੂਰੀ ਤਰ੍ਹਾਂ ਜਾਮ ਰਹੇ। ਇਸ ਨੂੰ ਕੰਟਰੋਲ ਕਰਨ ਲਈ ਟਰੈਫਿਕ ਪੁਲੀਸ ਮੁਲਾਜ਼ਮਾਂ ਦੇ ਨਾਲ-ਨਾਲ ਕਈ ਵਾਲੰਟੀਅਰ ਵੀ ਲੱਗੇ ਰਹੇ, ਪਰ ਵਾਹਨ ਚਾਲਕ ਘੰਟਿਆਂ ਬੱਧੀ ਜਾਮ ’ਚ ਫਸੇ ਰਹੇ।
ਸ਼ਾਸ਼ਤਰੀ ਨਗਰ ’ਚ ਸਥਿਤ ਸਕੂਲ ਦੇ ਬਾਹਰ ਬੱਚੇ ਦੀ ਮਾਂ ਨਵਨੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਸਕੂਲ ’ਚੋਂ ਛੁੱਟੀ ਹੋਣ ਮਗਰੋਂ 10-15 ਮਿੰਟ ਤੱਕ ਘਰ ਪੁੱਜ ਜਾਂਦੇ ਹਨ, ਪਰ ਬੁੱਧਵਾਰ ਨੂੰ ਆਵਾਜਾਈ ਇੰਨੀ ਸੀ ਕਿ ਡੇਢ ਘੰਟੇ ਬਾਅਦ ਵੀ ਬੱਸ ਉੱਥੋਂ ਨਿਕਲ ਨਹੀਂ ਸਕੀ। ਇਸ ਕਾਰਨ ਮਜਬੂਰਨ ਉਹ ਖ਼ੁਦ ਸਕੂਟਰ ’ਤੇ ਬੱਚਿਆਂ ਨੂੰ ਲੈਣ ਪੁੱਜੇ। ਇਸ ਦੌਰਾਨ ਉਹ ਅੱਧਾ ਰਸਤਾ ਪੈਦਲ ਤੈਅ ਕਰ ਕੇ ਆਏ। ਨਵਨੀਤ ਕੌਰ ਨੇ ਦੱਸਿਆ ਕਿ ਟਰੈਫਿਕ ਪੁਲੀਸ ਵੱਲੋਂ ਜੋ ਰੂਟ ਪਲਾਨ ਬਣਾਇਆ ਗਿਆ ਹੈ, ਉਹ ਪੂਰੀ ਤਰ੍ਹਾਂ ਅਸਫ਼ਲ ਹੈ।
ਇਸੇ ਤਰ੍ਹਾਂ ਅਲਕਾ ਢੱਲ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਸਰਾਭਾ ਨਗਰ ਸਕੂਲ ’ਚ ਪੜ੍ਹਦੀ ਹੈ। ਉਹ ਬੁੱਧਵਾਰ ਨੂੰ ਬੱਚੀ ਦੀ ਬੱਸ ਉਡੀਕ ਕੇ ਪ੍ਰੇਸ਼ਾਨ ਹੋ ਗਏ ਕਿਉਂਕਿ ਉਹ ਦੋ ਘੰਟੇ ਤੱਕ ਘਰ ਨਹੀਂ ਪੁੱਜੀ। ਉਨ੍ਹਾਂ ਬੱਸ ਚਾਲਕ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਿਆ ਕਿ ਬੱਸ ਅਜੇ ਸਕੂਲ ਦੇ ਬਾਹਰ ਹੀ ਜਾਮ ’ਚ ਫਸੀ ਹੋਈ ਹੈ। ਉਨ੍ਹਾਂ ਕਿਹਾ ਕਿ ਗਰਮੀ ਕਾਰਨ ਬੱਚਿਆਂ ਦੀ ਹਾਲਤ ਖ਼ਰਾਬ ਹੋ ਰਹੀ ਸੀ। ਅਲਕਾ ਨੇ ਕਿਹਾ ਕਿ ਟਰੈਫਿਕ ਪੁਲੀਸ ਦੇ ਮੁਲਾਜ਼ਮ ਚੱਲਾਨ ਕੱਟਣ ’ਚ ਲੱਗੇ ਰਹਿੰਦੇ ਹਨ। ਜਾਮ ਜਦੋਂ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ ਤਾਂ ਪੁਲੀਸ ਮੁਲਾਜ਼ਮ ਲੋਕਾਂ ਨਾਲ ਬੁਰਾ ਵਿਹਾਰ ਕਰਨ ਲੱਗ ਜਾਂਦੇ ਹਨ।

Advertisement

Advertisement
Tags :
Author Image

Advertisement
Advertisement
×