For the best experience, open
https://m.punjabitribuneonline.com
on your mobile browser.
Advertisement

ਸਕੂਲਾਂ ਦੇ ਪ੍ਰਬੰਧਕਾਂ ਨੇ ਚੋਣ ਅਮਲੇ ਨੂੰ ਪਰੋਸਿਆ ਭੋਜਨ

08:01 AM Jun 02, 2024 IST
ਸਕੂਲਾਂ ਦੇ ਪ੍ਰਬੰਧਕਾਂ ਨੇ ਚੋਣ ਅਮਲੇ ਨੂੰ ਪਰੋਸਿਆ ਭੋਜਨ
ਅਹਿਮਦਗੜ੍ਹ ਦੇੇ ਗਾਂਧੀ ਸਕੂਲ ’ਚ ਭੋਜਨ ਤਿਆਰ ਕਰਦੀਆਂ ਹੋਈਆਂ ਮਿੱਡ-ਡੇਅ ਮੀਲ ਵਰਕਰਾਂ।
Advertisement

ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 1 ਜੂਨ
ਮਾਲੇਰਕੋਟਲਾ ਤੇ ਲੁਧਿਆਣਾ ਜ਼ਿਲ੍ਹਿਆਂ ਅਧੀਨ ਪੈਂਦੇ ਇਸ ਇਲਾਕੇ ਦੇ ਲਗਭਗ ਸਾਰੇ ਸਰਕਾਰੀ ਤੇ ਏਡਿਡ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਤੇ ਸਟਾਫ਼ ਨੇ ਪ੍ਰਸ਼ਾਸਨ ਵੱਲੋਂ ਚੋਣ ਅਮਲੇ ਨੂੰ ਅੱਜ ਵੋਟਾਂ ਵਾਲੇ ਦਿਨ ਖਾਣਾ ਆਦਿ ਮੁਹੱਈਆ ਕਰਵਾਉਣ ਦੇ ਹੁਕਮਾਂ ਨੂੰ ਇੱਕ ਸੇਵਾ ਦਾ ਮੌਕਾ ਮੰਨਿਆ ਹੈ। ਜਾਣਕਾਰੀ ਅਨੁਸਾਰ ਭਾਵੇਂ ਸਕੂਲ ਪ੍ਰਬੰਧਕਾਂ ਨੇ ਮਿੱਡ-ਡੇਅ ਮੀਲ ਸਕੀਮ ਅਧੀਨ ਤਿਆਰ ਕਰਵਾ ਕੇ ਕੁੱਲ ਤਿੰਨ ਵਾਰ ਚਾਹ, ਦੋ ਵਾਰ ਖਾਣਾ ਤੇ ਇੱਕ ਵਾਰ ਨਾਸ਼ਤਾ ਦੇਣਾ ਸੀ ਪਰ ਅਤਿ ਦੀ ਗਰਮੀ ਨੂੰ ਦੇਖਦੇ ਹੋਏ ਇਨ੍ਹਾਂ ਸਕੂਲਾਂ ਦੇ ਪ੍ਰਬੰਧਕਾਂ ਨੇ ਸ਼ਿਕੰਜਵੀ ਅਤੇ ਸ਼ਰਬਤ ਵੀ ਲੋੜ ਅਨੁਸਾਰ ਸਾਰੇ ਮੁਲਾਜ਼ਮਾਂ ਅਤੇ ਆਉਣ ਵਾਲੇ ਅਧਿਕਾਰੀਆਂ ਨੂੰ ਪਿਲਾਉਣ ਦਾ ਦਾਅਵਾ ਕੀਤਾ।
ਗਾਂਧੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਵਿਨੈ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਹੀਂ ਹੁਕਮ ਮਿਲੇ ਸਨ ਕਿ ਪੋਲਿੰਗ ਪਾਰਟੀਆਂ ਤੇ ਸੁਰੱਖਿਆ ਟੀਮਾਂ ਨੂੰ ਦਿੱਤੇ ਗਏ ਮੀਨੂੰ ਮੁਤਾਬਕ ਭੋਜਨ, ਨਾਸ਼ਤਾ ਅਤੇ ਚਾਹ ਮੁਹੱਈਆ ਕਰਵਾਉਣੀ ਹੈ, ਜਿਸ ਲਈ ਸੰਸਥਾ ਨੂੰ 200 ਰੁਪਏ ਪ੍ਰਤੀ ਵਿਅਕਤੀ ਅਦਾਇਗੀ ਬਾਅਦ ਵਿੱਚ ਕੀਤੀ ਜਾਣੀ ਹੈ।
ਸ੍ਰੀ ਗੋਇਲ ਨੇ ਦੱਸਿਆ ਕਿ ਉਨ੍ਹਾਂ ਦੇ ਮਿੱਡ-ਡੇਅ ਮੀਲ ਵਰਕਰ, ਅਧਿਆਪਕ ਤੇ ਸੇਵਾਦਾਰ ਦੋ ਦਿਨ ਆਪਣੇ ਘਰ ਆਏ ਮਹਿਮਾਨਾਂ ਦੀ ਸੇਵਾ ਵਿੱਚ ਲੱਗੇ ਰਹੇ ਅਤੇ ਆਪਣੇ ਕੰਮ ਦੌਰਾਨ ਕਿਸੇ ਵੀ ਮੁਲਾਜ਼ਮ ਨੇ ਮੱਥੇ ਵੱਟ ਨਹੀਂ ਪਾਇਆ।

Advertisement

Advertisement
Advertisement
Author Image

Advertisement