ਵਿਦਿਆਰਥਣਾਂ ਨੂੰ ਵਜ਼ੀਫ਼ੇ ਅਤੇ ਪ੍ਰਸ਼ੰਸਾ ਪੱਤਰ ਦਿੱਤੇ
ਪੱਤਰ ਪ੍ਰੇਰਕ
ਸ਼ਾਹਕੋਟ, 4 ਅਗਸਤ
ਡਾ. ਮੁਣਸ਼ੀ ਰਾਮ ਅਤੇ ਬਲਕਾਰ ਸਿੰਘ ਸੰਧੂ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ ਸੰਗੋਵਾਲ ਵੱਲੋਂ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ 10 ਵਿਦਿਆਰਥੀਆਂ ਨੂੰ ਵਜ਼ੀਫ਼ਾ ਅਤੇ ਪ੍ਰਸ਼ੰਸਾ ਪੱਤਰ ਦੇਣ ਲਈ ਚਲਾਈ ਮੁਹਿੰਮ ਤਹਿਤ ਸਰਕਾਰੀ ਮਿਡਲ ਸਕੂਲ ਰਾਜੋਵਾਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਅਵਨੀਤ ਕੌਰ ਨੂੰ 96 ਫੀਸਦੀ ਅੰਕ ਪ੍ਰਾਪਤ ਕਰਨ ’ਤੇ ‘ਮਾਤਾ ਇੰਦਰ ਕੌਰ ਯਾਦਗਾਰੀ ਵਜ਼ੀਫ਼ੇ’ ਦੀ 15,000 ਰੁਪਏ ਅਤੇ ਪ੍ਰਾਇਮਰੀ ਸਕੂਲ ਦੀ ਵਿਦਿਆਰਥਣ ਸ਼ਗਨ ਨੂੰ 92 ਫ਼ੀਸਦੀ ਅੰਕ ਪ੍ਰਾਪਤ ਕਰਨ ’ਤੇ ‘ਸੁਰੈਣ ਸਿੰਘ ਢੋਟ ਯਾਦਗਾਰੀ ਵਜ਼ੀਫ਼ੇ’ ਦੀ 10,000 ਰੁਪਏ ਦੀ ਵਜ਼ੀਫ਼ਾ ਰਾਸ਼ੀ ਅਤੇ ਪ੍ਰਸ਼ੰਸਾ ਪੱਤਰ ਦਿੱਤੇ ਗਏ। ਇਸ ਮੌਕੇ ਗੁਰਪਾਲ ਸਿੰਘ, ਗੁਰਦੇਵ ਚੰਦ, ਪਾਲ ਬਾਗਪੁਰ, ਹਰਭਜਨ ਸਿੰਘ, ਰਾਜੋਵਾਲ ਦੇ ਸਾਬਕਾ ਸਰਪੰਚ ਚਰਨ ਸਿੰਘ ਅਤੇ ਅਧਿਆਪਕ ਹਾਜ਼ਰ ਸਨ।
ਘੋਹ ਦੇ ਸਰਕਾਰੀ ਸਕੂਲ ਵਿੱਚ ਸਨਮਾਨ ਸਮਾਗਮ
ਪਠਾਨਕੋਟ (ਪੱਤਰ ਪ੍ਰੇਰਕ): ਸ਼ਹੀਦ ਅਰੁਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੋਹ ਵਿੱਚ ਸਕੂਲ ਦੇ ਇੰਚਾਰਜ ਪੰਕਜ ਦੱਤਾ ਦੀ ਅਗਵਾਈ ਵਿੱਚ ਸਨਮਾਨ ਸਮਾਗਮ ਕੀਤਾ ਗਿਆ ਜਿਸ ਵਿੱਚ ਸਾਹਿਤ ਸਿਰਜਣਾ ਮੁਕਾਬਲਿਆਂ ਵਿੱਚ ਨਿਬੰਧ ਲੇਖਣ ’ਚ ਜ਼ਿਲ੍ਹੇ ’ਚੋਂ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀ ਦਸਵੀਂ ਦੀ ਵਿਦਿਆਰਥਣ ਜੋਤੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਧਿਆਪਕ ਪੁਸ਼ਪਿੰਦਰ ਸਿੰਘ ਪਠਾਨੀਆ, ਗਾਈਡ ਅਧਿਆਪਕਾ ਰਿਸ਼ੂ, ਰੰਜਨਾ, ਦੀਪਿਕਾ, ਨੀਲਮ, ਤ੍ਰਿਸ਼ਲਾ, ਹਰਪ੍ਰੀਤ ਕੌਰ, ਜਸਦੀਪ, ਜਸਵਿੰਦਰ ਕੌਰ, ਪ੍ਰਿਆ, ਅਨਿਲਜੀਤ ਤੇ ਵਿਕਰਮ ਸ਼ਰਮਾ ਹਾਜ਼ਰ ਸਨ।