For the best experience, open
https://m.punjabitribuneonline.com
on your mobile browser.
Advertisement

ਹੋਣਹਾਰ ਵਿਦਿਆਰਥਣਾਂ ਨੂੰ ਵਜ਼ੀਫਾ ਰਾਸ਼ੀ ਵੰਡੀ

07:41 AM Jun 07, 2024 IST
ਹੋਣਹਾਰ ਵਿਦਿਆਰਥਣਾਂ ਨੂੰ ਵਜ਼ੀਫਾ ਰਾਸ਼ੀ ਵੰਡੀ
ਹੋਣਹਾਰ ਵਿਦਿਆਰਥਣ ਨੂੰ ਵਜ਼ੀਫਾ ਰਾਸ਼ੀ ਦਿੰਦੇ ਹੋਏ ਪਤਵੰਤੇ। -ਫੋਟੋ: ਐੱਨਪੀ ਧਵਨ
Advertisement

ਪਠਾਨਕੋਟ:

Advertisement

ਵਿਦਿਆ ਐਜੂਕੇਸ਼ਨ ਸੁਸਾਇਟੀ ਵੱਲੋਂ ਪ੍ਰਧਾਨ ਵਿਜੈ ਪਾਸੀ ਦੀ ਅਗਵਾਈ ਵਿੱਚ ਇੱਕ ਸਮਾਗਮ ਕੀਤਾ ਗਿਆ, ਜਿਸ ਵਿੱਚ ਸੁਸਾਇਟੀ ਵੱਲੋਂ ਦੋ ਹੋਣਹਾਰ ਵਿਦਿਆਰਥਣਾਂ ਨੂੰ 10 ਹਜ਼ਾਰ ਰੁਪਏ ਦੀ ਵਜ਼ੀਫਾ ਰਾਸ਼ੀ ਭੇਟ ਕੀਤੀ ਗਈ। ਇਸ ਮੌਕੇ ਊਸ਼ਾ ਪਾਸੀ, ਰਾਜੀਵ ਖੋਸਲਾ, ਅਵਤਾਰ ਅਬਰੋਲ, ਸਤੀਸ਼ ਪਾਸੀ, ਪ੍ਰਤਿਭਾ ਖੋਸਲਾ, ਖੁਸ਼ੀ ਖੋਸਲਾ ਆਦਿ ਹਾਜ਼ਰ ਸਨ। ਪ੍ਰਧਾਨ ਵਿਜੈ ਪਾਸੀ ਨੇ ਕਿਹਾ ਕਿ ਸਮਿਤੀ ਦੀ ਮੈਂਬਰ ਇਸ਼ੀਤਾ ਕੋਹਲੀ ਅਤੇ ਪਿੰਕੀ ਕੋਹਲੀ ਦੇ ਸਹਿਯੋਗ ਨਾਲ ਦੋ ਵਿਦਿਆਰਥਣਾਂ ਨੂੰ ਗੋਦ ਲੈ ਕੇ ਉਨ੍ਹਾਂ ਦੀ ਸਿੱਖਿਆ ਦਾ ਪੂਰਾ ਖਰਚਾ ਚੁੱਕਿਆ ਗਿਆ ਹੈ, ਜਿਸ ਦੇ ਚਲਦੇ ਉਨ੍ਹਾਂ ਨੂੰ 10 ਹਜ਼ਾਰ ਰੁਪਏ ਦੀ ਵਜ਼ੀਫਾ ਰਾਸ਼ੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਮਿਤੀ ਦਾ ਮੁੱਖ ਉਦੇਸ਼ ਬੇਟੀਆਂ ਨੂੰ ਸਿੱਖਿਆ ਗ੍ਰਹਿਣ ਕਰਵਾਉਣਾ ਹੈ ਕਿਉਂਕਿ ਇੱਕ ਬੇਟੀ ਦੇ ਪੜ੍ਹਨ ਨਾਲ 2 ਪਰਿਵਾਰ ਸਿੱਖਿਅਤ ਹੁੰਦੇ ਹਨ। ਉਨ੍ਹਾਂ ਹੋਰਾਂ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਰੂਰਤਮੰਦ ਲੜਕੀਆਂ ਨੂੰ ਪੜ੍ਹਾਉਣ ਲਈ ਉਨ੍ਹਾਂ ਦੀ ਸਿੱਖਿਆ ਦਾ ਖਰਚਾ ਚੁੱਕਣ। -ਪੱਤਰ ਪ੍ਰੇਰਕ

Advertisement
Author Image

joginder kumar

View all posts

Advertisement
Advertisement
×