ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੂਜੇ ਸੂਬਿਆਂ ਦੇ ਵਿਦਿਆਰਥੀਆਂ ਦੀ ਮਾਈਗਰੇਸ਼ਨ ਲਈ ਸ਼ਡਿਊਲ ਜਾਰੀ

07:58 AM Sep 25, 2024 IST

ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 24 ਸਤੰਬਰ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੈਸ਼ਨ 2024-25 ਲਈ ਅੱਠਵੀਂ ਤੋਂ ਬਾਰ੍ਹਵੀਂ ਸ਼੍ਰੇਣੀਆਂ ਲਈ ਪੰਜਾਬ ਬੋਰਡ ਨਾਲ ਸਬੰਧਤ ਸਕੂਲਾਂ ਲਈ ਆਨਲਾਈਨ ਸਕੂਲ ਤੋਂ ਸਕੂਲ ਮਾਈਗਰੇਸ਼ਨ ਅਤੇ ਦੂਜੇ ਬੋਰਡਾਂ ਤੇ ਸੂਬਿਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਇੰਟਰ ਬੋਰਡ ਮਾਈਗਰੇਸ਼ਨ ਕਰਵਾਉਣ ਲਈ ਸ਼ਡਿਊਲ ਜਾਰੀ ਕਰ ਦਿੱਤਾ ਹੈ।
29 ਨਵੰਬਰ ਤੱਕ ਹਜ਼ਾਰ ਰੁਪਏ ਅਤੇ 30 ਨਵੰਬਰ ਤੋਂ 31 ਦਸੰਬਰ ਤੱਕ 2 ਹਜ਼ਾਰ ਰੁਪਏ ਫੀਸ ਨਾਲ ਸਕੂਲ ਤੋਂ ਸਕੂਲ ਮਾਈਗਰੇਸ਼ਨ ਕਰਵਾਈ ਜਾ ਸਕਦੀ ਹੈ। ਇੰਝ ਹੀ 29 ਨਵੰਬਰ ਤੱਕ 3 ਹਜ਼ਾਰ ਰੁਪਏ ਅਤੇ 30 ਨਵੰਬਰ ਤੋਂ 31 ਦਸੰਬਰ ਤੱਕ 5 ਹਜ਼ਾਰ ਰੁਪਏ ਨਾਲ ਇੰਟਰ ਬੋਰਡ ਮਾਈਗਰੇਸ਼ਨ ਕਰਵਾਈ ਜਾ ਸਕਦੀ ਹੈ।
ਸਿੱਖਿਆ ਬੋਰਡ ਦੇ ਬੁਲਾਰੇ ਨੇ ਅੱਜ ਦੱਸਿਆ ਕਿ ਬੋਰਡ ਮੈਨੇਜਮੈਂਟ ਨੇ ਸਕੂਲ ਮੁਖੀਆਂ ਨੂੰ ਅਗਾਉਂ ਜਾਣਕਾਰੀ ਦਿੰਦਿਆਂ ਕਿਹਾ ਕਿ ਸਕੂਲ ਤੋਂ ਸਕੂਲ ਅਤੇ ਇੰਟਰ ਬੋਰਡ ਮਾਈਗਰੇਸ਼ਨ ਲਈ ਜਾਰੀ ਸ਼ਡਿਊਲ ਅਨੁਸਾਰ ਨਿਰਧਾਰਿਤ ਅੰਤਿਮ ਮਿਤੀ 31 ਦਸੰਬਰ 2024 ਹੀ ਰਹੇਗੀ। ਜੇ ਆਨਲਾਈਨ ਸਕੂਲ ਤੋਂ ਸਕੂਲ ਮਾਈਗਰੇਸ਼ਨ ਅਤੇ ਇੰਟਰ ਬੋਰਡ ਮਾਈਗਰੇਸ਼ਨ ਕਰਦੇ ਸਮੇਂ ਜੇ ਕਿਸੇ ਵਿਦਿਆਰਥੀ ਦੀ ਮਾਈਗਰੇਸ਼ਨ ਕਿਸੇ ਵੀ ਕਾਰਨ ਕਰਕੇ ਕਰਨ ਤੋਂ ਰਹਿ ਜਾਂਦੀ ਹੈ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਸਬੰਧਤ ਸਕੂਲ ਮੁਖੀ ਜਾਂ ਕਰਮਚਾਰੀ ਦੀ ਹੋਵੇਗੀ। ਸਕੂਲ ਤੋਂ ਮਾਈਗਰੇਸ਼ਨ ਅਤੇ ਇੰਟਰ ਬੋਰਡ ਮਾਈਗਰੇਸ਼ਨ ਕਰਨ ਲਈ ਜ਼ਰੂਰੀ ਹਦਾਇਤਾਂ ਤੇ ਸ਼ਡਿਊਲ ਸਕੂਲਾਂ ਦੀ ਲਾਗਇਨ ਆਈਡੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ’ਤੇ ਮੁਹੱਈਆ ਕਰਵਾਇਆ ਗਿਆ ਹੈ।

Advertisement

Advertisement