ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਪੀਏ ਦੇ ਕਾਰਜਕਾਲ ਦੌਰਾਨ ਸਕੈਂਡਲ ਹੋਏ: ਨੱਡਾ

08:29 AM Jul 27, 2020 IST
Advertisement

ਨਵੀਂ ਦਿੱਲੀ, 26 ਜੁਲਾਈ

ਕਾਰਗਿਲ ਵਿਜੈ ਦਿਵਸ ਦੀ 25ਵੀਂ ਵਰ੍ਹੇਗੰਢ ਮੌਕੇ ਭਾਜਪਾ ਮੁਖੀ ਜੇ ਪੀ ਨੱਡਾ ਨੇ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਯੂਪੀਏ ਸਰਕਾਰ ਦੇ ਕਾਰਜਕਾਲ ’ਚ ਘੁਟਾਲੇ ਹੋਏ, ਜਿਸ ’ਚ  ਭਾਰਤ ਦੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਰਾਜਸੀ ਇੱਛਾ ਸ਼ਕਤੀ ਦੀ ਘਾਟ ਸੀ। ਇੱਥੇ ਇੱਕ ਸਮਾਗਮ ’ਚ ਸੰਬੋਧਨ ਕਰਦਿਆਂ ਸ੍ਰੀ ਨੱਡਾ ਨੇ ਸੁਰੱਖਿਆ ਬਲਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਾਰਗਿਲ ਜੰਗ ਸਮੇਂ ਬੇਹੱਦ ਕਠਨਿ ਪ੍ਰਸਥਿਤੀਆਂ ਦੇ ਬਾਵਜੂਦ ਭਾਰਤ ਦੀ ਫ਼ੌਜ ਨੇ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਇੱਛਾਸ਼ਕਤੀ ਤੇ ਰਣਨੀਤੀ ਨਾਲ ਕੰਮ ਕੀਤਾ। ਉਨ੍ਹਾਂ ਕਿਹਾ ਕਿ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਲਈ ਫ਼ੌਜੀਆਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਭਾਰਤ ਹਮੇਸ਼ਾ ਯਾਦ ਰੱਖੇਗਾ। ਉਨ੍ਹਾਂ  ਸੁਰੱਖਿਆ ਬਲਾਂ ਦੀ ਭਲਾਈ ਸਬੰਧੀ ਭਾਜਪਾ ਦੀ ਵਚਨਬੱਧਤਾ ਮੁੜ ਦੁਹਰਾਈ ਤੇ ਕਿਹਾ ਕਿ ਰੱਖਿਆ ਖੇਤਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮੇਸ਼ਾ ਤਵੱਜੋ ਦਿੱਤੀ ਹੈ। ਉਨ੍ਹਾਂ ਸਾਲ 2004- 14 ਤੱਕ ਸੱਤਾ ’ਚ ਰਹੀ ਯੂਪੀਏ ਸਰਕਾਰ ਬਾਰੇ ਕਿਹਾ,‘ਘੁਟਾਲੇ ਦਰ ਘੁਟਾਲੇ ਹੋਏ ਪਰ ਰੱਖਿਆ ਸਬੰਧੀ ਖਰੀਦ ਨਹੀਂ ਕੀਤੀ ਗਈ। ਇਸ ’ਚ ਰਾਜਸੀ ਇੱਛਾ ਸ਼ਕਤੀ ਤੇ ਤੁਰੰਤ ਫ਼ੈਸਲੇ ਲੈਣ ਦੀ ਕਾਬਲੀਅਤ ਦੀ ਘਾਟ ਸੀ।’ -ਪੀਟੀਆਈ

Advertisement

ਕਸ਼ਮੀਰ ’ਚ ਵੱਖਵਾਦ ਹੁਣ ਸਰਹੱਦ ਪਾਰ ਤਾਕਤਾਂ ਦੇ ਹੱਥਾਂ ’ਚ

ਸ੍ਰੀਨਗਰ: ਕਸ਼ਮੀਰ ਵਿੱਚ ਵੱਖਵਾਦੀ ਮੁਹਿੰਮ ਦਾ ਰਾਜਸੀ ਅਤੇ ਦਹਿਸ਼ਤੀ ਪਾਸਾ ਹੁਣ ਸਰਹੱਦੋਂ ਪਾਰੋਂ ਕੰਮ ਕਰਨ ਵਾਲੇ ਦਹਿਸ਼ਤੀ ਗੁੱਟਾਂ ਦੇ ਹੱਥਾਂ ’ਚ ਚਲਾ ਗਿਆ ਹੈ। ਸੀਨੀਅਰ ਵੱਖਵਾਦੀ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਨੇ ਜਨਤਕ ਤੌਰ ’ਤੇ ਐਲਾਨ ਕੀਤਾ ਕਿ ਉਹ ਖੁਦ ਨੂੰ ਵੱਖਵਾਦੀ ਰਾਜਸੀ ਪਾਰਟੀ- ਆਲ ਪਾਰਟੀ ਹੁਰੀਅਤ ਕਾਨਫਰੰਸ ਤੋਂ ਦੂਰ ਕਰ ਰਹੇ ਹਨ। ਲਗਪਗ ਸਾਰੇ ਵੱਖਵਾਦੀ ਆਗੂ 5 ਅਗਸਤ 2019 ਤੋਂ ਬਾਅਦ ਚੁੱਪ ਕਰ ਗਏ ਸਨ, ਜਦੋਂ ਧਾਰਾ 370 ਖਤਮ ਕਰ ਕੇ ਸੂਬੇ ਨੂੰ ਦੋ ਯੂਟੀਜ਼ ’ਚ ਵੰਡ ਦਿੱਤਾ ਗਿਆ ਸੀ। -ਆਈਏਐੱਨਐੱਸ 

Advertisement
Tags :
ਸਕੈਂਡਲ:ਕਾਰਜਕਾਲਦੌਰਾਨਨੱਡਾਯੂਪੀਏ