For the best experience, open
https://m.punjabitribuneonline.com
on your mobile browser.
Advertisement

ਲਗਾਤਾਰ ਸਾਹਮਣੇ ਆ ਰਹੇ ਨੇ ਭਾਜਪਾ ਦੇ ਰਾਜ ’ਚ ਹੋਏ ਘਪਲੇ: ਮੇਅਰ

08:47 AM May 23, 2024 IST
ਲਗਾਤਾਰ ਸਾਹਮਣੇ ਆ ਰਹੇ ਨੇ ਭਾਜਪਾ ਦੇ ਰਾਜ ’ਚ ਹੋਏ ਘਪਲੇ  ਮੇਅਰ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਤੇ ਹੋਰ ਆਗੂ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਮਈ
ਆਮ ਆਦਮੀ ਪਾਰਟੀ (ਆਪ) ਦੀ ਚੰਡੀਗੜ੍ਹ ਇਕਾਈ ਨੇ ਕਿਹਾ ਕਿ ਸ਼ਹਿਰ ਵਿੱਚ ਬੀਤੇ ਕੁੱਝ ਦਿਨਾਂ ਤੋਂ ਨੌਕਰੀ ਬਦਲੇ ਪੈਸੇ ਲੈਣ ਦੇ ਘਪਲੇ ਸਾਹਮਣੇ ਆ ਰਹੇ ਹਨ। ਆਗੂਆਂ ਨੇ ਦੱਸਿਆ ਕਿ ਬੀਤੇ ਦਿਨ ਚੰਡੀਗੜ੍ਹ ਪ੍ਰਸ਼ਾਸਨ ਦੇ ਬਾਗ਼ਬਾਨੀ ਵਿਭਾਗ ਵਿੱਚ ਬਿਨਾਂ ਕਿਸੇ ਟੈਂਡਰ ਦੇ 800 ਤੋਂ ਵੱਧ ਲੋਕਾਂ ਤੋਂ ਨੌਕਰੀ ਬਦਲੇ ਠੇਕੇਦਾਰ ਸਿਮਰ ਖੇਰਵਾਲ ਵੱਲੋਂ ਕਰੋੜਾਂ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦਾ ਗੁੱਸਾ ਚੰਡੀਗੜ੍ਹ ਪ੍ਰਸ਼ਾਸਨ ਅਤੇ ਭਾਜਪਾ ਆਗੂਆਂ ਖ਼ਿਲਾਫ਼ ਵਧ ਗਿਆ ਹੈ। ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ, ‘ਆਪ’ ਦੇ ਸੀਨੀਅਰ ਆਗੂ ਪ੍ਰੇਮ ਗਰਗ, ਚੰਦਰਮੁਖੀ ਸ਼ਰਮਾ ਅਤੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੱਲੋਂ ਸੈਕਟਰ-35 ਵਿੱਚ ਪ੍ਰੈਸ ਕਾਨਫਰੰਸ ਕਰ ਕੇ ਘਪਲੇ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜਾਂ ਦੀ ਅਗਵਾਈ ਹੇਠ ਕਰਵਾਉਣ ਦੀ ਮੰਗ ਕੀਤੀ ਗਈ।
ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਭਾਜਪਾ ਦੇ ਕਾਰਜਕਾਲ ਦੌਰਾਨ ਹੋਏ ਘਪਲਿਆਂ ਤੋਂ ਹੁਣ ਲਗਾਤਾਰ ਪਰਦੇ ਉੱਠਣੇ ਸ਼ੁਰੂ ਹੋ ਗਏ ਹਨ। ਪਿਛਲੇ ਸਾਲ ਪਾਰਕਿੰਗ ਘਪਲਾ ਸਾਹਮਣਾ ਆਇਆ ਸੀ। ਉਸ ਤੋਂ ਬਾਅਦ ਸਕੂਲਾਂ ਵਿੱਚ ਸਫ਼ਾਈ ਕਾਮੇ ਰੱਖਣ ਦੇ ਨਾਮ ’ਤੇ ਠੇਕੇਦਾਰ ਵੱਲੋਂ ਗ਼ਰੀਬਾਂ ਤੋਂ ਨੌਕਰੀ ਦੇ ਨਾਮ ’ਤੇ ਪੈਸੇ ਠੱਗੇ ਗਏ ਅਤੇ ਹੁਣ ਇਨ੍ਹਾਂ ਤੋਂ ਵੱਡਾ ਘਪਲਾ ਚੰਡੀਗੜ੍ਹ ਦੇ ਬਾਲਮੀਕਿ ਸਮਾਜ ਅਤੇ ਹੋਰ ਵਰਗ ਦੇ ਲੋਕਾਂ ਤੋਂ ਨੌਕਰੀ ਬਦਲੇ ਠੇਕੇਦਾਰ ਸਿਮਰ ਖੇਰਵਾਲ ਵੱਲੋਂ ਕਰੋੜਾਂ ਰੁਪਏ ਠੱਗਣ ਦਾ ਸਾਹਮਣਾ ਆਇਆ ਹੈ। ਮੇਅਰ ਨੇ ਕਿਹਾ ਕਿ ਉਨ੍ਹਾਂ ਵਲੋਂ ਅੱਜ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪ੍ਰੋਹਿਤ ਨੂੰ ਇਸ ਘਪਲੇ ਦੇ ਦੋਸ਼ੀਆਂ ’ਤੇ ਸਖ਼ਤ ਕਾਰਵਾਈ ਕਰਨ ਦੇ ਲਈ ਪੱਤਰ ਲਿਖ ਕੇ ਜਾਣੂ ਕਰਵਾਇਆ ਗਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×