For the best experience, open
https://m.punjabitribuneonline.com
on your mobile browser.
Advertisement

ਘਪਲਾ ਕਰਨ ਵਾਲੇ ਬੀਡੀਪੀਓ ਨੂੰ ਬਚਾਅ ਰਹੇ ਹਨ ਵਿਧਾਇਕ ਸੌਂਦ: ਕੋਟਲੀ

10:42 AM May 28, 2024 IST
ਘਪਲਾ ਕਰਨ ਵਾਲੇ ਬੀਡੀਪੀਓ ਨੂੰ ਬਚਾਅ ਰਹੇ ਹਨ ਵਿਧਾਇਕ ਸੌਂਦ  ਕੋਟਲੀ
Advertisement

ਜੋਗਿੰਦਰ ਸਿੰਘ ਓਬਰਾਏ
ਖੰਨਾ, 27 ਮਈ
ਬੀਡੀਪੀਓ ਵੱਲੋਂ ਪਿਛਲੇ ਸਾਲ ਖੰਨਾ ਦਫ਼ਤਰ ਵਿਖੇ ਕੀਤਾ ਗਿਆ 58 ਲੱਖ ਰੁਪਏ ਦਾ ਘਪਲਾ ਲੋਕ ਸਭਾ ਚੋਣਾਂ ਵਿਚ ਪੂਰੀ ਤਰ੍ਹਾਂ ਭਖ ਗਿਆ ਹੈ। ਇਸ ਸਬੰਧੀ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਹਲਕਾ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਘੇਰਦਿਆਂ ਸੌਂਦ ’ਤੇ ਬੀਡੀਪੀਓ ਦਫ਼ਤਰ ਵਿਖੇ ਘਪਲਾ ਕਰਨ ਵਾਲੇ ਬੀਡੀਪੀਓ ਨੂੰ ਬਚਾਉਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਕੁਲਵਿੰਦਰ ਸਿੰਘ ਬੀਡੀਪੀਓ ਨੇ ਤਿੰਨ ਜਾਅਲੀ ਖਾਤੇ ਖੁੱਲ੍ਹਵਾ ਕੇ 58 ਲੱਖ ਰੁਪਏ ਦਾ ਘਪਲਾ ਕੀਤਾ ਸੀ ਜਿਸ ਦੀਆਂ ਜ਼ਿਆਦਾਤਰ ਐਂਟਰੀਆਂ ਦੁਰਗਾ ਟ੍ਰੇਡਰਜ਼ ਦੇ ਨਾਂ ਦੀ ਇਕ ਫਰਮ ਵਿਚ ਹੋਈਆਂ ਸਨ। ਇਸ ਫਰਮ ਦਾ ਵਿਅਕਤੀ ਬੀਡੀਪੀਓ ਦਾ ਰਿਸ਼ਤੇਦਾਰ ਹੈ ਅਤੇ ਅੱਜ ਕੱਲ੍ਹ ਵਿਧਾਇਕ ਸੌਂਦ ਅਤੇ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨਾਲ ਚੋਣ ਮੁਹਿੰਮ ਵਿਚ ਲੱਗਿਆ ਹੋਇਆ ਹੈ, ਜੋ ਆਪ ਦੇ ਚੋਣ ਜਲਸਿਆਂ ਦੇ ਪ੍ਰਬੰਧ ਕਰ ਰਿਹਾ ਹੈ ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਬੀਡੀਪੀਓ ਦਫ਼ਤਰ ਵਿਖੇ ਮਿਲੀਭੁਗਤ ਕਰਕੇ ਠੱਗੀ ਮਾਰੀ ਗਈ ਹੈ।
ਦੱਸਣਯੋਗ ਹੈ ਕਿ ਦਸੰਬਰ 2023 ਵਿਚ ਆਪ ਵਿਧਾਇਕ ਸੌਂਦ ਤੇ ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਖੰਨਾ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਸਾਂਝੀ ਕਾਨਫਰੰਸ ਕਰਕੇ ਬੀਡੀਪੀਓ ਵੱਲੋਂ 58 ਲੱਖ ਰੁਪਏ ਦੇ ਘਪਲੇ ਦਾ ਪਰਦਾਫਾਸ਼ ਕੀਤਾ ਗਿਆ ਸੀ। ਇਸ ਸਬੰਧੀ ਕਾਂਗਰਸ ਬਲਾਕ ਸੰਮਤੀ ਚੇਅਰਮੈਨ ਸੋਨੀ ਨੇ ਕਿਹਾ ਕਿ ਬੀਡੀਪੀਓ ਵੱਲੋਂ ਘਪਲੇ ਦਾ ਪਤਾ ਲੱਗਣ ’ਤੇ ਉਨ੍ਹਾਂ ਵਿਧਾਇਕ ਸੌਂਦ ਨੂੰ ਜਾਣੂੰ ਕਰਵਾਇਆ ਅਤੇ ਪੰਚਾਇਤ ਵਿਭਾਗ ਤੋਂ ਇਲਾਵਾ ਡੀਸੀ ਲੁਧਿਆਣਾ ਨੂੰ ਵੀ ਸ਼ਿਕਾਇਤ ਕੀਤੀ ਸੀ ਪਰ ਬੀਡੀਪੀਓ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਜਦੋਂ ਵਿਧਾਇਕ ਸੌਂਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੀਡੀਪੀਓ ਵੱਲੋਂ ਕੀਤੇ ਘੁਟਾਲੇ ਦਾ ਪਰਦਾਫਾਸ਼ ਉਨ੍ਹਾਂ ਵੱਲੋਂ ਹੀ ਕੀਤਾ ਗਿਆ ਸੀ। ਇਸ ਮਾਮਲੇ ਦੀ ਅੰਦਰੂਨੀ ਵਿਜੀਲੈਂਸ ਜਾਂਚ ਕਰਵਾਈ ਜਾ ਰਹੀ ਹੈ ਅਤੇ ਬੀਡੀਪੀਓ ਤੋਂ ਇਕ ਇਕ ਪੈਸਾ ਵਸੂਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਟਲੀ ਨੂੰ ਦੋਸ਼ ਲਾਉਣ ਦੀ ਥਾਂ ਆਪਣੇ ਕਾਰਜਕਾਲ ਦੌਰਾਨ ਕੀਤੇ ਘਪਲਿਆਂ ਸਬੰਧੀ ਦੱਸਣਾ ਚਾਹੀਦਾ ਹੈ।

Advertisement

Advertisement
Author Image

joginder kumar

View all posts

Advertisement
Advertisement
×